ਬਾਦਾਮ ਦੀ ਕੁਲਫ਼ੀ

ਗਰਮੀਆਂ ‘ਚ ਹਰ ਕੋਈ ਗਰਮੀ ਤੋਂ ਬੱਚਣ ਲਈ ਠੰਡਕ ਵਾਲੀਆਂ ਚੀਜ਼ਾਂ ਖਾਣਾ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਗਰਮੀ ਦੇ ਇਸ ਮੌਸਮ ਤੋਂ ਰਾਹਤ ਪਾਉਣ ਲਈ ਬਾਦਾਮ ਦੀ ਕੁਲਫ਼ੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ । ਇਸ ਨੂੰ ਖਾ ਕੇ ਠੰਡਕ ਤਾਂ ਮਿਲਦੀ ਹੈ ਅਤੇ ਨਾਲ ਹੀ ਇਹ ਸਾਡੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਤੁਸੀਂ ਇਸ ਨੂੰ ਘਰ ‘ਚ ਬਹੁਤ ਹੀ ਘੱਟ ਸਮੇਂ
‘ਚ ਬਣਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀਂ
ਸਮੱਗਰੀ
– ਦੁੱਧ-3 ਲੀਟਰ
– ਬਾਦਾਮ ਭੁੰਨ੍ਹੇ ਅਤੇ ਕੱਟੇ ਹੋਏ-ਅੱਧਾ ਕੱਪ
– ਇਲਾਇਚੀ ਪਾਊਡਰ-1 ਚਮੱਚ
ਬਾਦਾਮ ਦੀ ਕੁਲਫ਼ੀ ਬਣਾਉਣ ਦੀ ਵਿਧੀ
ਬਾਦਾਮ ਦੀ ਕੁਲਫ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਭਾਂਡਾ ਲਓ। ਹੁਣ ਇਸ ‘ਚ ਸਾਰਾ ਦੁੱਧ ਪਾ ਕੇ ਗੈਸ ‘ਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਅੱਧਾ ਨਾ ਹੋ ਜਾਵੇ। ਅੱਧਾ ਹੋਣ ‘ਤੇ ਗੈਸ ਬੰਦ ਕਰ ਦਿਓ। ਗੈਸ ਤੋਂ ਉਤਾਰ ਕੇ ਦੁੱਧ ‘ਚ ਖੰਡ, ਬਾਦਾਮ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ ਭਾਂਡੇ ‘ਚ ਪਾ ਕੇ 5-6 ਘੰਟਿਆਂ ਲਈ ਫ਼ਰਿੱਜ਼ ‘ਚ ਜੰਮਣ ਲਈ ਰੱਖ ਦਿਓ। 5-6 ਘੰਟਿਆਂ ਨੂੰ ਦੇਖੋ ਕਿ ਕੁਲਫ਼ੀ ਜੰਮ ਗਈ ਹੈ ਕਿ ਨਹੀਂ। ਜੇਕਰ ਬਣੀ ਹੈ ਤਾਂ ਇਸ ਨੂੰ ਕੱਢ ਕੇ ਸੱਭ ਨੂੰ ਸਰਵ ਕਰੋ।