ਸਮੱਗਰੀ
ਸਮੱਗਰੀ-ਮੱਖਣ 1 ਚੱਮਚ, ਪਨੀਰ 1 ਕੱਪ, ਆਲੂ ਛੋਟੇ ਆਕਾਰ ਦੇ ਡੇਢ ਕੱਪ, ਬਰਾਊਨ ਸ਼ੂਗਰ 1 ਚੱਮਚ, ਕਾਰਨ (ਉਬਲੇ ਹੋਏ) ਅੱਧਾ ਕੱਪ, ਲਾਲ ਸ਼ਿਮਲਾ ਮਿਰਚ ਕਟੀ ਹੋਈ ਅੱਧਾ ਕੱਪ, ਹਰੀ ਸ਼ਿਮਲਾ ਮਿਰਚ ਕਟੀ ਹੋਈ ਅੱਧਾ ਕੱਪ, ਚੈਰੀ 4-5, ਨਮਕ ਤੇ ਕਾਲੀ ਮਿਰਚ ਸਵਾਦ ਅਨੁਸਾਰ।
ਸਜਾਵਟ ਲਈ-ਮਿਊਨੀਜ਼ 1 ਚੱਮਚ, ਕਾਲੀ ਮਿਰਚ ਕਸਟਰਡ 1/2 ਚੱਮਚ, ਕੁੱਟੀ ਹੋਈ ਲਾਲ ਮਿਰਚ ਅੱਧਾ ਚੱਮਚ, ਆਰਗੇਨੋ ਅੱਧਾ ਚੱਮਚ। ਸਜਾਵਟ ਲਈ ਉੱਬਲੇ ਹੋਏ ਅਮਰੀਕਨ ਕਾਰਨ।
ਵਿਧੀ
ਬਣਾਉਣ ਦਾ ਤਰੀਕਾ-ਕੜਾਹੀ ‘ਚ ਮੱਖਣ ਪਾ ਕੇ ਗਰਮ ਕਰੋ।
ਇਸ ‘ਚ ਸਭ ਤੋਂ ਪਹਿਲਾਂ ਪਨੀਰ ਨੂੰ ਚੰਗੀ ਤਰ੍ਹਾਂ ਤਲ ਲਓ। ਫ਼ਿਰ ਇਸ ਵਿੱਚ ਬਰਾਊਨ ਸ਼ੂਗਰ, ਬੇਬੀ ਪਟੈਟੋ, ਨਮਕ ਤੇ ਮਿਰਚ ਪਾ ਕੇ ਲੱਗਭੱਗ ਦੋ ਮਿੰਟ ਤੱਕ ਘੱਟ ਸੇਕ ‘ਤੇ ਪਕਾਓ। ਇਸ ਤੋਂ ਬਾਅਦ ਉੱਬਲੇ ਹੋਏ ਕਾਰਨ, ਲਾਲ ਅਤੇ ਹਰੀ ਸ਼ਿਮਲਾ ਮਿਰਚ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਨੂੰ ਡੌਂਗੇ ਵਿੱਚ ਕੱਢ ਕੇ ਡ੍ਰੈਸਿੰਗ ਸਮੱਗਰੀ ਨੂੰ ਵੀ ਇਸ ‘ਤੇ ਅਮਰੀਕਨ ਉੱਬਲੇ ਹੋਏ ਕਾਰਨ ਪਾ ਦਿਓ। ਜੇਕਰ ਤੁਸੀਂ ਇਸ ਵਿੱਚ ਹੋਰ ਸਬਜ਼ੀਆਂ ਮਿਲਾਉਣਾ ਚਾਹੋ, ਤਾਂ ਉਹ ਵੀ ਪਾ ਸਕਦੇ ਹੋ, ਜਿਵੇਂ-ਗਾਜਰ, ਫ਼ਰਾਂਸਬੀਨ ਆਦਿ।








