ਸਮੱਗਰੀ
ਬੈਂਗਣ- 1
ਪਿਆਜ਼-1
ਲਣਸ- 15- 20 ਕਲੀਆਂ
ਲਸਣ ਪੇਸਟ- 1 ਚਮਚ
ਟਮਾਟਰ- 1
ਹਰੀ ਮਿਰਚ- 3
ਨਮਕ ਸੁਆਦ ਅਨੁਸਾਰ
ਜੀਰਾ ਪਾਊਡਰ- 1 ਚਮਚ
ਹਲਦੀ ਪਾਊਡਰ-1/2 ਚਮਚ
ਗਰਮ ਮਸਾਲਾ- 1/2 ਚਮਚ
ਧਨੀਆ ਦੇ ਪੱਤੇ- 2 ਚਮਚ
ਤੇਲ
ਵਿਧੀ – ਸਭ ਤੋਂ ਪਹਿਲਾਂ ਬੈਂਗਣ ਨੂੰ ਧੋ ਲਓ ਅਤੇ ਚਾਕੂ ਦੀ ਮਦਦ ਨਾਲ ਉਸ ‘ਚ ਲੰਬੇ-ਲੰਬੇ ਚੀਰੇ ਲਗਾ ਲਓ। ਚੀਰੇ ‘ਚ ਹਰ ਸਾਈਡ ‘ਤੇ ਤੇਲ ਲਗਾਓ। ਹਰ ਚੀਰੇ ਦੇ ਅੰਦਰ ਲਸਣ ਦੀਆਂ ਕਲੀਆਂ ਨੂੰ ਉਂਗਲੀਆਂ ਨਾਲ ਡੂੰਘਾਈ ਤੱਕ ਪਾਓ। ਗੈਸ ਚਲਾਓ ਅਤੇ ਉਸ ‘ਤੇ ਬੈਂਗਣ ਰੱਖ ਦਿਓ। ਬੈਂਗਣ ਨੂੰ ਪੂਰਾ ਕਾਲਾ ਹੋਣ ਤੱਕ 5 ਮਿੰਟ ਤੱਕ ਭੁੰਨੋ। ਫ਼ਿਰ ਗੈਸ ਬੰਦ ਕਰ ਦਿਓ ਅਤੇ ਬੈਂਗਣ ਨੂੰ ਠੰਡੇ ਪਾਣੀ ‘ਚ ਪਾਓ ਇਸ ਤੋਂ ਬਾਅਦ ਉਸ ਨੂੰ ਛਿੱਲ ਲਓ।ਹੁਣ ਇਸ ‘ਚ ਬੈਂਗਣ ਨੂੰ ਕਟੋਰੇ ‘ਚ ਰੱਖ ਕੇ ਚੰਗੀ ਨਾਲ ਮਸਲ ਲਓ। ਹੁਣ ਗੈਸ ‘ਤੇ ਪੈਨ ਰੱਖੋ ਉਸ ‘ਚ ਹਲਕਾ ਜਿਹਾ ਤੇਲ ਪਾ ਕੇ ਗਰਮ ਕਰੋ, ਫ਼ਿਰ ਉਸ ‘ਚ ਕੱਟੇ ਹੋਏ ਪਿਆਜ਼ ਅਤੇ ਲਸਣ ਪੇਸਟ ਪਾ ਕੇ 4 ਮਿੰਟ ਤੱਕ ਫ਼ਰਾਈ ਕਰੋ, ਅੱਗ ਹੌਲੀ ਰੱਖੋ। ਹੁਣ ਇਸ ‘ਚ ਅਦਰਕ ਪੇਸਟ, ਹਰੀ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਪਾ ਕੇ 3 ਮਿੰਟ ਤੱਕ ਪਕਾਓ। ਹੁਣ ਇਸ ‘ਚ ਟਮਾਟਰ ਅਤੇ ਨਮਕ ਪਾ ਕੇ 4 ਮਿੰਟ ਤੱਕ ਪਕਾਓ। ਹੁਣ ਇਸ ‘ਚ ਸਮਲਿਆਂ ਹੋਇਆ ਬੈਂਗਣ ਪਾ ਕੇ 2-3 ਮਿੰਟ ਤੱਕ ਪਕਾਓ। ਇੱਕ ਵਾਰ ਹੋ ਜਾਣ ਤੋਂ ਬਾਅਦ ਅੱਗ ਬੰਦ ਕਰ ਦਿਓ ਅਤੇ ਇਸ ‘ਚ ਕੱਟਿਆ ਹੋਣ ਧਨੀਆ ਪਾ ਦਿਓ।








