ਕਈ ਲੋਕ ਇਡਲੀ ਖਾਣ ਦੇ ਸ਼ੌਕੀਨ ਹੁੰਦੇ ਹਨ। ਸੂਜੀ ਦੀ ਇਡਲੀ ਬਣਾਉਣਾ ਕਾਫ਼ੀ ਆਸਾਨ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਇਡਲੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
2 ਚਮੱਚ ਤੇਲ
2 ਚਮੱਚ ਸਰੋਂ ਦੇ ਬੀਜ
8 ਕੜੀ ਪੱਤੇ
2 ਚਮੱਚ ਸਫ਼ੇਤ ਮਸੂਰ
60 ਗ੍ਰਾਮ ਗਾਜਰ
2 ਹਰੀ ਮਿਰਚ
350 ਗ੍ਰਾਮ ਸੂਜੀ
2 ਚਮੱਚ ਭੂਣੇ ਹੋਏ ਕਾਜੂ
245 ਗ੍ਰਾਮ ਦਹੀਂ
ਪਾਣੀ
1 ਚਮੱਚ ਨਮਕ
2 ਚਮੱਚ ਫ਼ਰੂਟ ਸਾਲਟ
ਬਣਾਉਣ ਦੀ ਵਿਧੀ
ਇੱਕ ਕੜਾਈ ਵਿੱਚ ਤੇਲ ਗਰਮ ਕਰਕੇ ਸਰੋਂ ਦੇ ਬੀਜ ਅਤੇ ਕੜੀ ਪੱਤਾ ਪਾ ਕੇ ਭੁੱਣ ਲਓ।
ਫ਼ਿਰ ਇਸ ਵਿੱਚ ਸਫ਼ੇਰ ਮਸੂਰ, ਗਾਜਰ ਅਤੇ ਹਰੀ ਮਿਰਚ ਪਾ ਕੇ ਭੁੱਣ ਲਓ। ਫ਼ਿਰ ਇਸ ਵਿੱਚ ਸੂਜੀ ਪਾ ਕੇ 3-5 ਮਿੰਟ ਲਈ ਪਕਾਓ।
ਫ਼ਿਰ ਗੈਸ ਬੰਦ ਕਰ ਦਿਓ.
ਇਸ ਤੋਂ ਬਾਅਦ ਇਸ ਵਿੱਚ ਭੁੱਣੇ ਹੋਏ ਕਾਜੂ ਅਤੇ ਦਹੀਂ ਮਿਕਸ ਕਰੋ। ਫ਼ਿਰ ਇਸ ਵਿੱਚ ਪਾਣੀ ,ਨਮਕ ਅਤੇ ਫ਼ਰੂਟ ਸਾਲਟ ਪਾ ਕੇ ਮਿਕਸ ਕਰੋ।
ਫ਼ਿਰ ਇਸ ਮਿਕਸਰ ਨੂੰ ਗ੍ਰੀਸ ਕੀਤੀ ਹੋਈ ਇਡਲੀ ਮੋਲਡਸ ਵਿੱਚ ਪਾਓ। ਇਸ ਤੋਂ ਬਾਅਦ ਸਟੈਂਡ ਨੂੰ ਪੋਟ ਵਿੱਚ ਰੱਖੋ ਅਤੇ 10-15 ਮਿੰਟ ਲਈ ਭਾਫ਼ ਦਿਓ।
ਰਵਾ ਇਡਲੀ ਤਿਆਰ ਹੈ। ਇਸ ਨੂੰ ਨਾਰੀਅਲ ਦੀ ਚਟਨੀ ਨਾਲ ਸਰਵ ਕਰੋ।










