ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਮਿੱਠੇ ਵਿੱਚ ਕਈ ਤਰ੍ਹਾਂ ਦੀਆਂ ਮਿੱਠਾਈਆਂ ਮੌਜੂਦ ਹਨ ਜੇ ਤੁਸੀਂ ਵੀ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਚਾਵਲ ਦੇ ਰਸਗੁੱਲੇ ਤੋਂ ਬਾਅਦ ਹੁਣ ਟ੍ਰਾਈ ਕਰੋ ਸੂਜੀ ਦੇ ਰਸਗੁੱਲੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਸੂਜੀ
2 ਵੱਡੇ ਚਮੱਚ ਦੇਸੀ ਘਿਓ
1 ਵੱਡੀ ਕੋਲੀ ਦੁੱਧ
3 ਵੱਡੇ ਚਮੱਚ ਖੰਡ
ਅੱਧਾ ਕੱਪ ਬਾਰੀਕ ਕੱਟੇ ਹੋਏ ਡਰਾਈ ਫ਼ਰੂਟਸ
ਪਾਣੀ ਜ਼ਰੂਰਤ ਮੁਤਾਬਕ
ਬਾਰੀਕ ਕੱਟਿਆਂ ਹੋਇਆ ਪਿਸਤਾ
1 ਚੁਟਕੀ ਕੇਸਰ
ਬਣਾਉਣ ਦੀ ਵਿਧੀ
ਘੱਟ ਗੈਸ ‘ਤੇ ਇੱਕ ਪੈਨ ਵਿੱਚ ਦੁੱਧ ਅਤੇ ਖੰਡ ਪਾ ਕੇ ਉਬਲਣ ਲਈ ਰੱਖੋ।
ਹੋਲੀ-ਹੋਲੀ ਕੜਸ਼ੀ ਚਲਾਉਂਦੇ ਹੋਏ ਸੂਜੀ ਪਾਓ ਤਾਂ ਕਿ ਕੋਈ ਗੰਢ ਨਾ ਰਹਿ ਜਾਵੇ.
ਕੜਸ਼ੀ ਨਾਲ ਲਗਾਤਾਰ ਚਲਾਉਂਦੇ ਰਹੋ ਜਦੋਂ ਤੱਕ ਸੂਜੀ ਪੂਰੀ ਤਰ੍ਹਾਂ ਨਾਲ ਗਾੜੀ ਨਾ ਹੋ ਜਾਵੇ।
ਸੂਜੀ ਦੇ ਸੰਘਣਾ ਹੁੰਦੇ ਹੀ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
ਸੂਜੀ ਦੇ ਠੰਡੇ ਹੁੰਦੇ ਹੀ ਹਥੇਲੀਆਂ ਵਿੱਚ ਪੇੜਾ ਲੈ ਕੇ ਚਪੱਟਾ ਬਣਾ ਲਓ। ਚਿਕਨਾ ਕਰਕੇ ਘਿਓ ਲਗਾ ਲਓ। ਫ਼ਿਰ ਸੂਜੀ ਦੇ ਵਿੱਚ ਡਰਾਈ ਫ਼ਰੂਟ ਭਰੋ। ਫ਼ਿਰ ਗੋਲ ਅਕਾਰ ਦੇ ਕੇ ਰਸਗੁੱਲੇ ਬਣਾ ਲਓ।
ਘੱਟ ਗੈਸ ‘ਤੇ ਇੱਕ ਪੈਨ ਵਿੱਚ ਖੰਡ ਅਤੇ ਪਾਣੀ ਮਿਲਾ ਕੇ ਚਾਸ਼ਨੀ ਤਿਆਰ ਕਰ ਲਓ।
ਚਾਸ਼ਨੀ ਦੇ ਤਿਆਰ ਹੁੰਦੇ ਹੀ ਰਸਗੁੱਲੇ ਨੂੰ ਚਾਸ਼ਨੀ ਵਿੱਚ ਪਾ ਲਓ ਅਤੇ ਢੱਕ ਕੇ 2 ਤੋਂ 3 ਮਿੰਟ ਤੱਕ ਪਕਾਓ।
ਤਅ ਸਮੇਂ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਸੂਜੀ ਦੇ ਰਸਗੁੱਲੇ , ਬਾਰੀਕ ਕੱਟੇ ਪਿਸਤੇ ਅਤੇ ਕੇਸਰ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।










