ਅਕਸਰ ਅਜਿਹਾ ਹੁੰਦਾ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਬਹੁਤ ਸਾਰੇ ਰਸਗੁੱਲੇ ਖਰੀਦ ਕੇ ਲੈ ਆਉਂਦੇ ਹੋ ਜਾਂ ਫ਼ਿਰ ਘਰ ਵਿੱਚ ਹੀ ਬਣਾ ਲੈਂਦੇ ਹੋ। ਜ਼ਿਆਦਾ ਖਾਣ ਤੋਂ ਬਾਅਦ ਬਚੇ ਹੋਏ ਰਸਗੁੱਲੇ ਨੂੰ ਕੋਈ ਵੀ ਨਹੀਂ ਖਾ ਪਾਉਂਦਾ ਤਾਂ ਤੁਸੀਂ ਇਨ੍ਹਾਂ ਨੂੰ ਸੁੱਟਣ ਦੀ ਬਜਾਏ ਇਸ ਦੀ ਰਸਮਲਾਈ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਜ਼ਰੂਰੀ ਸਮੱਗਰੀ
4 ਰਸਗੁੱਲੇ ਨਿਚੋੜ ਕੇ ਰੱਸ ਕੱਢੇ ਹੋਏ
250 ਗ੍ਰਾਮ ਦੁੱਧ
2 ਚਮਚ ਖੰਡ
4-5 ਕੇਸਰ
1 ਵੱਡਾ ਚਮਚ ਬਾਦਾਮ ਅਤੇ ਪਿਸਤਾ
2-3 ਬੂੰਦਾਂ ਕੇਵੜਾ ਜਲ
ਬਣਾਉਣ ਦੀ ਵਿਧੀ
ਕੜਾਈ ਵਿੱਚ ਦੁੱਧ ਅਤੇ ਖੰਡ ਮਿਲਾ ਕੇ ਘੱਟ ਗੈਸ ‘ਤੇ ਉਬਾਲਣ ਲਈ ਰੱਖੋ।
ਇਸ ਨੂੰ ਹਿਲਾਉਂਦੇ ਹੋਏ ਉਬਾਲੋ ਤਾਂ ਕਿ ਇਹ ਜਲੇ ਨਾ।
ਜਦੋਂ ਦੁੱਧ ਅੱਧਾ ਹੋ ਜਾਵੇ ਤਾਂ ਇਸ ਵਿੱਚ ਬਾਦਾਮ, ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
ਫ਼ਿਰ ਇਸ ਵਿੱਚ ਰੱਸਗੁੱਲੇ, ਕੇਵੜਾ ਜਲ ਅਤੇ ਕੇਸਰ ਮਿਲਾ ਕੇ 15-20 ਮਿੰਟ ਲਈ ਠੰਡਾ ਹੋਮ ਦੇ ਲਈ ਫ਼ਰਿੱਜ਼ ਵਿੱਚ ਰੱਖ ਦਿਓ।
ਤੈਅ ਸਮੇਂ ਤੋਂ ਬਾਅਦ ਫ਼ਰਿੱਜ ਵਿੱਚੋਂ ਕੱਢ ਕੇ ਠੰਡੀ-ਠੰਡੀ ਰਸਮਲਾਈ ਸਰਵ ਕਰੋ ਅਤੇ ਇਸ ਦਾ ਸੁਆਦ ਲਓ।
ਚਟਪਟੀ ਮਟਰ ਚਾਟ
ਸਮੱਗਰੀ
2 ਕੱਪ ਸੁੱਕੇ ਮੇਵੇ
3 ਆਲੂ
1 ਪਿਆਜ, ਬਾਰੀਕ ਕੱਟਾ ਹੋਈ
1 ਟਮਾਟਰ, ਬਾਰੀਤ ਕੱਟਿਆ ਹੋਇਆ
2 ਨਿੰਬੂ
ਅੱਧਾ ਛੋਟਾ ਚਮਚ ਬੇਕਿੰਗ ਸੋਡਾ
1 ਚੁਟਕੀ ਹਿੰਗ
1 ਕੱਪ ਇਮਲੀ ਦੀ ਚਟਨੀ
1 ਕੱਪ ਹਰੀ ਚਟਨੀ
1 ਚਮਚ ਲਾਲ ਮਿਰਚ ਪਾਊਡਰ
1 ਚਮਚ ਕਾਲਾ ਨਮਕ
1 ਚਮਚ ਜੀਰਾ
ਸੁਆਦ ਮੁਤਾਬਕ ਨਮਕ
2 ਚਮਚ ਹਰਾ ਧਨੀਆ
ਸੇਵ ਗਾਰਨਿਸ਼ ਦੇ ਲਈ
2 ਚਮਚ ਤੇਲ
1 ਚਮਚ ਚਾਟ ਮਸਾਲਾ
ਅੱਧਾ ਛੋਟਾ ਚਮਚ ਧਨੀਆ ਪਾਊਡਰ
1 ਚੋਥਾਈ ਚਮਚ ਲਾਲ ਮਿਰਚ ਪਾਊਡਰ
1 ਚੋਥਾਈ ਚਮਚ ਅੰਬਚੂਰ
2-3 ਪਾਪੜੀ
ਬਣਾਉਣ ਦੀ ਵਿਧੀ
ਸੱਭ ਤੋਂ ਪਹਿਲਾਂ ਮਟਰ ਨੂੰ ਧੋ ਕੇ 5-6 ਘੰਟੇ ਲਈ ਪਾਣੀ ਵਿੱਚ ਭਿਓਂ ਦਿਓ। ਜਦੋਂ ਮਟਰ ਚੰਗੀ ਤਰ੍ਹਾਂ ਨਾਲ ਭਿੱਜ ਜਾਣ ਤਾਂ ਪਾਣ ਕੱਢ ਦਿਓ।
ਫ਼ਿਰ ਮਟਰਾਂ ਨੂੰ ਇੱਕ ਵਾਰ ਫ਼ਿਰ ਤੋਂ ਧੋ ਕੇ ਪ੍ਰੈਸ਼ਰ ਕੁੱਕਰ ਵਿੱਚ ਮਟਰ, ਥੋੜ੍ਹਾ ਜਿਹ੍ਹਾ ਪਾਣੀ, ਬੇਕਿੰਗ ਸੋਡਾ ਅਤੇ ਹਿੰਗ ਮਿਲਾ ਕੇ 4 ਸੀਟੀਆਂ ਲਗਾ ਲਓ।
ਫ਼ਿਰ ਫ਼੍ਰਾਈ ਪੈਨ ਵਿੱਚ ਤੇਲ ਪਾਓ ਅਤੇ ਗਰਮ ਹੋਣ ਲਈ ਤੇਜ਼ ਗੈਸ ‘ਤੇ ਰੱਖੋ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿੱਚ ਜੀਰਾ ਅਤੇ ਟਮਾਟਰ ਮਿਲਾ ਕੇ ਮੈਸ਼ ਕਰਦੇ ਹੋਏ ਪਕਾਓ।
ਫ਼ਿਰ ਇਸ ਵਿੱਚ ਉਬਲੇ ਹੋਏ ਮਟਰ ਅਤੇ ਆਲੂ ਪਾ ਦਿਓ। ਇਸ ਦੇ ਉੱਪਰ ਧਨੀਆ, ਲਾਲ ਮਿਰਚ ਪਾਊਡਰ ਅੰਬਚੂਰ ਪਾਓ ਅਤੇ ਚੰਗੀ ਤਰ੍ਹਾਂ ਮੈਸ਼ ਕਰੋ।
ਫ਼ਿਰ ਇਸ ਵਿੱਚ ਅੱਧਾ ਕੱਪ ਪਾਣੀ ਪਾਓ ਅਤੇ ਨਮਕ ਪਾ ਕੇ ਪਕਾਓ। ਜਦੋਂ ਪਾਣੀ ਲੱਗਭਗ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ।
ਫ਼ਿਰ ਇੱਕ ਛੋਟੇ ਬਾਊਲ ਵਿੱਚ ਮਟਰ ਚਾਟ ਕੱਢੋ ਅਤੇ ਉੱਪਰ ਪਿਆਜ ਪਾ ਦਿਓ ਨਾਲ ਹੀ ਸਾਰੇ ਮਸਾਲੇ ਅਤੇ ਨਿੰਬੂ ਦਾ ਰਸ ਮਿਲਾ ਕੇ ਜ਼ਰੂਰਤ ਮੁਤਾਬਕ ਇਮਲੀ ਅਤੇ ਹਰੀ ਚਟਨੀ ਵੀ ਪਾਓ।
ਇਸ ‘ਤੇ ਸੇਵ, ਪਾਪੜੀ ਅਤੇ ਹਰਾ ਧਨੀਆ ਪੱਤੀ ਪਾਓ ਅਤੇ ਸਰਵ ਕਰੋ।










