ਚਟਪਟੇ ਫ਼ਰੂਟੀ ਗੋਲਗੱਪੇ

ਗੋਲਗੱਪਿਆਂ ਦਾ ਨਾਂ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ। ਚਟਪਟੇ ਗੋਲਗੱਪਿਆਂ ਵਿੱਚ ਤੁਸੀਂ ਇਮਲੀ, ਜੀਰਾ, ਪੁਦੀਨਾ ਫ਼ਲੇਵਰ ਤਾਂ ਟੇਸਟ ਕੀਤਾ ਹੋਵੇਗਾ ਪਰ ਇਸ ਵਾਰ ਤੁਸੀਂ ਫ਼ਰੂਟੀ ਫ਼ਲੇਵਰ ਜ਼ਰੂਰ ਟ੍ਰਾਈ ਕਰੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਬਣਾਉਣ ਲਈ ਸਮੱਗਰੀ
ਗੋਲਗੱਪੇ-10
ਫ਼ਰੂਟੀ-500 ਮਿ. ਲੀ.
ਪੁਦੀਨਾ-1/2 ਕੱਪ
ਹਰਾ ਧਨੀਆ-1/2 ਕੱਪ
ਹਰੀ ਮਿਰਚ-4
ਆਮਚੂਰ ਪਾਊਡਰ-2 ਟੇਬਲਸਪੂਨ
ਇਮਲੀ ਪਲਪ-1 ਟੇਬਲਸਪੂਨ
ਕਾਲੀ ਮਿਰਚ-1 ਟੀ-ਸਪੂਨ
ਕਾਲਾ ਨਮਕ-1 ਟੀ-ਸਪੂਨ
ਭੁੰਨਿਆ ਹੋਇਆ ਜੀਰਾ-1 ਟੀ-ਸਪੂਨ
ਨਿੰਬੂ ਦਾ ਰਸ-1 ਟੇਬਲਸਪੂਨ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਪੁਦੀਨਾ, ਧਨੀਆ, ਭੁੰਨਿਆ ਹੋਇਆ ਜੀਰਾ, ਆਮਚੂਰ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਹਰੀ ਮਿਰਚ ਪਾ ਕੇ ਪੀਸ ਲਓ।
2. ਹੁਣ ਇਮਲੀ ਦੇ ਪਲਪ ਵਿੱਚ ਫ਼ਰੂਟੀ, ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਪੀਸੀ ਹੋਈ ਸਮੱਗਰੀ ਪਾ ਕੇ ਮਿਕਸ ਕਰ ਲਓ।
3. ਗੋਲਗੱਪਿਆਂ ਦਾ ਪਾਣੀ ਤਿਆਰ ਹੈ।