ਸਰਦੀਆਂ ਦੇ ਮੌਸਮ ‘ਚ ਲਾਲ ਮਿਰਚ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ, ਜੇਕਰ ਇਸਦਾ ਅਚਾਰ ਪਾਇਆ ਜਾਵੇ ਤਾਂ ਇਹ ਜਲਦੀ ਖਰਾਬ ਨਹੀਂ ਹੁੰਦਾ ਅਤੇ ਭੋਜਨ ਦਾ ਸੁਆਦ ਵੀ ਵਧਾ ਦਿੰਦੀ ਹੈ। ਜਦੋਂ ਕੁਝ ਤਿੱਖਾ ਖਾਣ ਦਾ ਮੰਨ ਕਰੇ ਤਾਂ ਤੁਸੀਂ ਇਸ ਨੂੰ ਖਾ ਸਕਦੇ ਹੋ। ਇਸ ਦਾ ਅਚਾਰ ਘਰ ‘ਚ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਚਾਰ ਬਣਾਉਣ ਦੀ ਵਿਧੀ।
ਸਮੱਗਰੀ
– 500 ਗ੍ਰਾਮ ਲਾਲ ਮੋਟੀ ਮਿਰਚ
– 6 ਛੋਟੇ ਚਮਚ ਸੌਂਫ਼ ਦਰਦਰੀ ਪਿਸੀ ਹੋਈ
– 2 ਚਮਚ ਸੁੱਕਾ ਧਨੀਆ ਪਾਊਡਰ
– 6 ਛੋਟੇ ਚਮਚ ਸਰੌਂ ਦਰਦਰੀ ਪੀਸੀ ਹੋਈਮ
– 3 ਚਮਚ ਸਿਰਕਾ
– 2 ਚਮਚ ਹਲਦੀ
– 6 ਛੋਟੇ ਚਮਚ ਮੇਥੀਦਾਨਾ ਦਰਦਰਾ ਪਿਸਿਆ ਹੋਇਆ
– 1/2 ਚਮਚ ਹਿੰਗ
– 1/2 ਲੀਟਰ ਸਰੌਂ ਦਾ ਤੇਲ
– ਨਮਕ ਸੁਆਦ ਅਨੁਸਾਰ
– 1 ਚਮਚ ਅੰਬਚੂਰਨ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਲਾਲ ਮਿਰਚ ਨੂੰ ਧੋ ਕੇ 2 ਘੰਟੇ ਦੇ ਲਈ ਸੁੱਕਾ ਲਓ।
2. ਮਿਰਚਾਂ ਦੇ ਡੰਡਲ ਕੱਟ ਲਓ, ਮਿਰਚਾਂ ਨੂੰ ਲੰਬਾਈ ‘ਚ ਇਸ ਤਰ੍ਹਾਂ ਕੱਟੋਂ ਕਿ ਉਹ ਇੱਕ ਪਾਸਿਓ ਜੁੜੀਆਂ ਰਹਿਣ।
3.ਇੱਕ ਥਾਲੀ ‘ਚ ਸਾਰੇ ਮਸਾਲੇ ਅਤੇ 4 ਚਮਚ ਸਰੌਂ ਦਾ ਤੇਲ ਅਤੇ ਸਿਰਕਾ ਸਾਰਿਆ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫ਼ਿਰ ਇੱਕ ਇੱਕ ਕਰਕੇ ਸਾਰੀਆ ਮਿਰਚਾਂ ‘ਚ ਮਾਸਾਲਾ ਭਰ ਦਿਓ।
4. ਭਰੀਆਂ ਹੋਈਆਂ ਲਾਲ ਮਿਰਚਾਂ ਦੇ ਅਚਾਰ ਨੂੰ ਕਿਸੇ ਕੱਚ ਦੇ ਜਾਰ ‘ਚ ਪਾ ਲਓ, ਫ਼ਿਰ ਇਸ ‘ਚ ਇੰਨ੍ਹਾਂ ਤੇਲ ਪਾਓ ਕਿ ਮਿਰਚਾਂ ਪੂਰੀ ਤਰ੍ਹਾਂ ਤੇਲ ‘ਚ ਡੁੱਬ ਜਾਣ।
5. ਹੁਣ ਜਾਰ ਨੂੰ ਤਿੰਨ ਦਿਨ ਤੱਰ ਧੁੱਪ ‘ਚ ਰੱਖੋ।
6. ਤੁਹਾਡਾ ਲਾਲ ਮਿਰਚਾਂ ਦਾ ਆਚਾਰ ਤਿਆਰ ਹੈ, ਤੁਸੀਂ ਇਸਨੂੰ ਜਦੋਂ ਵੀ ਜਾਰ ‘ਚੋ ਕੱਢੇ ਤਾਂ ਧਿਆਨ ਰੱਖੋ ਕੇ ਤੁਹਾਡੇ ਹੱਥ ਸੁੱਕੇ ਹੋਣ।










