ਪਟਿਆਲਾ—ਪੰਜਾਬੀ ਯੁਨੀਵਰਸਿਟੀ ‘ਚ ਮੈਸ ‘ਚ ਭੋਜਨ ਖਾਂਦੇ ਸਮੇਂ ਹੋਈ ਤਕਰਾਰ ਤੋਂ ਬਾਅਦ ਵਿਦਿਆਰਥੀਆਂ ਦਾ ਆਪਸ ‘ਚ ਝਗੜਾ ਹੋ ਗਿਆ। ਇਸ ਮਾਮਲੇ ‘ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਹੈਰੀ ਵਰਮਾ ਪੁੱਤਰ ਸੁਰਜੀਤ ਵਰਮਾ ਵਾਸੀ ਬੰਬੇ ਸਟਰੀਟ ਸੁਨਾਮੀ ਗੇਟ ਸੰਗਰੂਰ ਦੀ ਸ਼ਿਕਾਇਤ ‘ਤੇ 7 ਵਿਦਿਆਰਥੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਿਨ੍ਹਾਂ ਵਿਦਿਆਰਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ , ਉਨ੍ਹਾਂ ‘ਚ ਆਦਿਤਯ ਚੰਦਰ, ਨੀਰਜ, ਰਾਘਵ ਮਹਾਜਨ, ਕਿਰਨ, ਗਗਨ, ਪਰਮਿੰਦਰ ਵਿਰਕ, ਸਾਹਿਲ ਥੱਪਾ ਵਾਸੀ ਬਾਬਾ ਬੰਦਾ ਸਿੰਘ ਬਹਾਦੁਰ ਹੋਸਟਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਸ਼ਾਮਲ ਹਨ। ਸ਼ਿਕਾਇਤਕਰਤਾ ਮੁਤਾਬਕ ਉਕਤ ਵਿਅਕਤੀਆਂ ਨੇ ਪਹਿਲਾਂ ਹੋਸਟਲ ‘ਚ ਕੁੱਟ-ਮਾਰ ਕੀਤੀ ਅਤੇ ਬਾਅਦ ‘ਚ ਯੂਨੀਵਰਸਿਟੀ ਦੇ ਗੇਟ ਨੇੜੇ ਉਸ ਨੂੰ ਘੇਰ ਕੇ ਮਾਰਕੁਟ ਕੀਤੀ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਰਕਾਰੀ ਰਜਿੰਦਰਾਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।















