ਅੰਮ੍ਰਿਤਸਰ—ਵਿਧਾਨਸਭਾ ਅਤੇ ਲੋਕਸਭਾ ਚੋਣਾਂ ‘ਚ ਵੋਟਰ ਆਪਣੀ ਵੋਟ ਦੇ ਅਧਿਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਨ, ਇਸ ਲਈ ਪ੍ਰਸ਼ਾਸਨ ਵਲੋਂ ਕਈ ਅਭਿਆਨ ਚਲਾਏ ਜਾ ਰਹੇ ਹਨ। ਅੱਜ ਇਸੇ ਕੜੀ ‘ਚ ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਬਸੰਤ ਗਰਗ ਦੀ ਅਗਵਾਈ ‘ਚ ਪੈਦਲ ਰੈਲੀ ਕੱਢੀ ਗਈ, ਜਿਸ ‘ਚ ਸਾਰੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਸ਼ਾਮਲ ਹੋਏ।
ਖਾਸ ਗੱਲ ਇਹ ਰਹੀ ਕਿ ਬਰਸਾਤ ਦੇ ਮੌਸਮ ‘ਚ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਗੁਰੂ ਨਾਨਕ ਸਟੇਡੀਅਮ ਤੋਂ ਲੈ ਕੇ ਬੀ. ਬੀ. ਕੇ., ਡੀ. ਏ. ਵੀ .ਕਾਲਜ ਤੱਕ ਰੈਲੀ ਕੱਢੀ ਗਈ ਅਤੇ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਸਕੂਲੀ ਬੱਚੇ ਵੀ ਇਸ ਰੈਲੀ ‘ਚ ਸ਼ਾਮਲ ਹੋਏ। ਬਰਸਾਤ ਤੇਜ਼ ਹੋਣ ‘ਤੇ ਕਈ ਵਾਰ ਉਨ੍ਹਾਂ ਨੂੰ ਦੁਕਾਨਾਂ ਦੀਆਂ ਛੱਤਾਂ ਦਾ ਆਸਰਾ ਲੈਣਾ ਪਿਆ। ਇਸ ਮੌਕੇ ‘ਤੇ ਏ. ਡੀ. ਸੀ. ਸੋਨਾਲੀ ਗਿਰਿ ਸਮੇਤ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ















