ਪੋਰਬੰਦਰ— ਪਾਕਿਸਤਾਨੀ ਮਰੀਨ ਸੁਰੱਖਿਆ ਏਜੰਸੀ (ਪੀ.ਐੱਮ.ਐੱਸ.ਏ.) ਨੇ ਵੀਰਵਾਰ ਨੂੰ ਗਣਤੰਤਰ ਦਿਵਸ ‘ਤੇ ਵੱਡੀ ਤੱਟੀਏ ਸੁਰੱਖਿਆ ਦਰਮਿਆਨ ਗੁਜਰਾਤ ਦੇ ਜਖੌ ਤੱਟ ਤੋਂ ਦੂਰ ਅਰਬ ਸਾਗਰ ‘ਚ ਕੌਮਾਂਤਰੀ ਜਲ ਸਰਹੱਦ ਨੇੜੇ ਘੱਟੋ-ਘੱਟ 10 ਭਾਰਤੀ ਕਿਸ਼ਤੀਆਂ ਅਤੇ ਇਨ੍ਹਾਂ ‘ਤੇ ਸਵਾਰ ਕਰੀਬ 60 ਮਛੇਰਿਆਂ ਨੂੰ ਫੜ ਲਿਆ। ਰਾਸ਼ਟਰੀ ਮਛੇਰਾ ਸੰਘ ਦੇ ਸਕੱਤਰ ਮਨੀਸ਼ ਲੋਢਾਰੀ ਨੇ ਦੱਸਿਆ ਕਿ ਫੜੀਆਂ ਗਈਆਂ ਕਿਸ਼ਤੀਆਂ ਦੀ ਗਿਣਤੀ ਅਜੇ ਹੋਰ ਵਧ ਸਕਦੀ ਹੈ। ਇਹ ਕਿਸ਼ਤੀਆਂ ਪੋਰਬੰਦਰ, ਓਖਾ ਅਤੇ ਮਾਂਗਰੋਲ ਤੋਂ ਮੱਛੀ ਫੜਨ ਲਈ ਸਮੁੰਦਰ ‘ਚ ਗਈਆਂ ਸਨ।
ਉਨ੍ਹਾਂ ਨੂੰ ਪਾਕਿਸਤਾਨ ਮਰੀਨ ਨੇ 2 ਕੋਸ਼ਿਸ਼ ‘ਚ ਫੜ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਸੇ ਸਥਾਨ ਤੋਂ 28 ਦਸੰਬਰ ਨੂੰ ਵੀ ਪਾਕਿਸਤਾਨੀ ਮਰੀਨ ਨੇ 13 ਭਾਰਤੀ ਕਿਸ਼ਤੀਆਂ ਅਤੇ ਇਨ੍ਹਾਂ ‘ਤੇ ਸਵਾਰ 65 ਮਛੇਰਿਆਂ ਨੂੰ ਫੜ ਲਿਆ ਸੀ। ਉਸ ਤੋਂ ਪਹਿਲਾਂ 19 ਨਵੰਬਰ ਨੂੰ ਵੀ 6 ਕਿਸ਼ਤੀਆਂ ਅਤੇ 36 ਮਛੇਰਿਆਂ ਨੂੰ ਅਗਵਾ ਕਰ ਲਿਆ ਗਿਆ ਸੀ, ਜਦੋਂ ਕਿ ਸਤੰਬਰ ਅਤੇ ਅਗਸਤ ਮਹੀਨੇ ਵੀ ਅਜਿਹੀਆਂ ਘਟਨਾਵਾਂ ਹੋਈਆਂ ਸਨ।















