ਇਨਸਾਨ ਬਣਨ ਲਈ ਮੇਰੀ ਜਦੋ ਜਹਿਦ

ਜੇ ਤੁਸੀਂ ਸਖ਼ਤ ਮਿਹਨਤ ਕਰੋ, ਅਤੇ ਤੁਹਾਡੀ ਮਿਹਨਤ ਵਿਅਰਥ ਚਲੀ ਜਾਵੇ ਤਾਂ ਕੀ ਹੋਵੇਗਾ? ਕੀ ਹੋਵੇਗਾ ਜੇਕਰ ਕੋਈ ਤੁਹਾਨੂੰ ਆਪਣਾ ਕੰਮ ਪੂਰਾ ਕਰਨ ਤੋਂ ਤੁਰੰਤ ਬਾਅਦ ਕਹਿ ਦੇਵੇ ਕਿ ਅਸਲ ‘ਚ ਉਸ ਕੰਮ ਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਸੀ – ਜਾਂ ਤੁਹਾਡੀ ਸਾਰੀ ਮਿਹਨਤ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ? ਕੀ ਇਸ ਨਾਲੋਂ ਚੰਗਾ ਇਹ ਨਾ ਹੁੰਦਾ ਕਿ ਤੁਸੀਂ ਵਿਹਲੇ ਬਹਿ ਕੇ ਮੌਜਾਂ ਮਾਣੀਆਂ ਹੁੰਦੀਆਂ? ਨਹੀਂ, ਕਿਉਂਕਿ ਉਹ ਗਤੀਵਿਧੀਆਂ ਜੋ ਸਾਨੂੰ ਖ਼ੁਸ਼ੀ ਦੇਣ ਹਮੇਸ਼ਾ ਕਰਨੀਆਂ ਚਾਹੀਦੀਆਂ ਹਨ, ਭਾਵੇਂ ਸਾਨੂੰ ਉਨ੍ਹਾਂ ਦਾ ਕੋਈ ਸਿਲਾ ਮਿਲੇ ਜਾਂ ਨਾ। ਆਪਣੀ ਊਰਜਾ ਨੂੰ ਸੇਵਾ, ਸਮਰਪਣ, ਪ੍ਰੇਰਣਾ ਦਾ ਸ੍ਰੋਤ ਬਣਨ ਅਤੇ ਨਿੱਜੀ ਸੰਤੁਸ਼ਟੀ ਦੀ ਪੂਰਤੀ ‘ਚ ਲਗਾਓ। ਫ਼ਿਰ, ਤੁਸੀਂ ਸੁਰੱਖਿਅਤ ਮਹਿਸੂਸ ਕਰੋਗੇ, ਭਾਵੇਂ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਕਿੰਨੇ ਵੀ ਖ਼ਦਸ਼ੇ ਕਿਓਂ ਨਾ ਹੋਣ।

ਤੁਸੀਂ ਆਪਣਾ ਨਵਾਂ ਸਟੋਵ ਓਦੋਂ ਤਕ ਇੰਸਟਾਲ ਨਹੀਂ ਕਰ ਸਕਦੇ ਜਦੋਂ ਤਕ ਪਲੰਮਰ (Plumber) ਸਿੰਕ ਨੂੰ ਥੋੜ੍ਹਾ ਪਰਾਂ ਮੂਵ ਨਹੀਂ ਕਰ ਦਿੰਦਾ। ਸਿੰਕ ਨੂੰ ਓਦੋਂ ਤਕ ਨਹੀਂ ਹਟਾਇਆ ਜਾ ਸਕਣਾ ਜਦੋਂ ਤਕ ਉਸ ਸਿੰਕ ਨੂੰ ਹਟਾਉਣ ਮਗਰੋਂ ਖ਼ਾਲੀ ਹੋਈ ਜਗ੍ਹਾ ਲਈ ਇੱਕ ਕੈਬਿਨੇਟ ਨਹੀਂ ਆ ਜਾਂਦੀ। ਉਹ ਕੈਬਿਨੇਟ ਓਦੋਂ ਤਕ ਡਲਿਵਰ ਨਹੀਂ ਹੋਣੀ ਜਦੋਂ ਤਕ ਤੁਸੀਂ ਉਸ ਦਾ ਭੁਗਤਾਨ ਨਹੀਂ ਕਰਦੇ। ਤੁਹਾਡੇ ਕੋਲ ਪੈਸੇ ਓਦੋਂ ਤਕ ਨਹੀਂ ਆਉਣੇ ਜਦੋਂ ਤਕ ਤੁਸੀਂ ਆਪਣਾ ਪੁਰਾਣਾ ਸਟੋਵ ਨਹੀਂ ਵੇਚ ਲੈਂਦੇ। ਕੀ ਇਹ ਸਾਰਾ ਸਿਲਸਿਲਾ ਜਾਣਿਆ-ਪਛਾਣਿਆ ਜਿਹਾ ਲੱਗਦੈ? ਤੁਹਾਡੀ ਨਿੱਜੀ ਜ਼ਿੰਦਗੀ ਵਿਚਲੀਆਂ ਮੌਜੂਦਾ ਚੁਣੌਤੀ ਦਾ ਸ਼ਾਇਦ ਰਸੋਈਆਂ ਨਾਲ ਕੋਈ ਲੈਣਾ-ਦੇਣਾ ਨਾ ਹੋਵੇ, ਪਰ ਉਸ ‘ਚ ਵੀ ਆਪਸ ‘ਚ ਜੁੜੀਆਂ ਕੁਝ ਘਟਨਾਵਾਂ ਦੀ ਇੱਕ ਗੁੰਝਲਦਾਰ ਲੜੀ ਮੌਜੂਦ ਹੈ। ਕਿਸੇ ਨਾ ਕਿਸੇ ਤਰ੍ਹਾਂ, ਤੁਹਾਨੂੰ ਇੱਕ ਚੱਕਰ ਦੇ ਖੇਤਰਫ਼ਲ ਨੂੰ ਵਰਗਾਕਾਰ ਕਰਨ ਦੀ ਲੋੜ ਹੈ। ਕਾਰਜ ਔਖਾ ਜਾਂ ਅਸੰਭਵ ਹੋ ਸਕਦੈ, ਪਰ ਜਲਦੀ ਹੀ ਇਹ ਹੋਣ ਵਾਲਾ ਹੈ।

70ਵੇਂ ਦੇ ਦਹਾਕੇ ‘ਚ, ਹੌਲੀਵੁਡ ਦੀ ਇੱਕ ਬਹੁਤ ਹੀ ਸਫ਼ਲ ਫ਼ਿਲਮ Love Story ਨੇ ਇੱਕ ਮਸ਼ਹੂਰ ਕਹਾਵਤ ਨੂੰ ਜਨਮ ਦਿੱਤਾ ਸੀ। “ਸੱਚੇ ਪਿਆਰ ‘ਚ ਕਦੇ ਵੀ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ।” ਇਸ ‘ਚ ਕੋਈ ਹੈਰਾਨੀ ਨਹੀਂ ਕਿ ਉਸ ਦਹਾਕੇ ਦੌਰਾਨ ਤਲਾਕਾਂ ਦੀ ਦਰ ‘ਚ ਜ਼ਬਰਦਸਤ ਵਾਧਾ ਹੋਇਆ। ਮੁਆਫ਼ੀ ਦੇਣਾ ਅਤੇ ਮੰਗਣਾ ਭਾਵਪੂਰਣ ਮਨੁੱਖੀ ਪ੍ਰਦਰਸ਼ਣ ਹਨ। ਕੁਝ ਲੋਕ ਮੁਆਫ਼ੀ ਸ਼ਬਦ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਨੇ, ਦੂਸਰੇ ਇਸ ਨੂੰ ਬਹੁਤ ਹੀ ਘੱਟ ਵਰਤਦੇ ਹਨ ਪਰ ਤੁਹਾਡੀ ਨਿੱਜੀ ਜ਼ਿੰਦਗੀ ‘ਚ ਕਿਤੇ ਨਾ ਕਿਤੇ, ਮੁਆਫ਼ੀ ਮੰਗਣੀ ਇਸ ਵਕਤ ਜ਼ਰੂਰੀ ਹੈ। ਜੇਕਰ ਮੁਆਫ਼ੀ ਮੰਗਣਾ ਤੁਹਾਡੇ ‘ਤੇ ਨਿਰਭਰ ਕਰਦੈ ਤਾਂ ਬਹਾਦਰ ਅਤੇ ਸੁਹਿਰਦ ਬਣੋ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਕਿਸੇ ਨੂੰ ਤੁਹਾਡੇ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਅਤੇ ਤੁਸੀਂ ਦੇਣ ਦੇ ਯੋਗ ਹੋ ਤਾਂ ਫ਼ਿਰ ਮੁਆਫ਼ ਕਰੋ, ਭਾਵੇਂ ਤੁਸੀਂ ਉਨ੍ਹਾਂ ਦੀ ਗ਼ਲਤੀ ਨੂੰ ਭੁੱਲਾ ਨਾ ਵੀ ਸਕੋ। ਸ਼ਿਕਵੇ-ਸ਼ਿਕਾਇਤਾਂ ਸਾਨੂੰ ਸਾਰਿਆਂ ਨੂੰ ਅੱਗੇ ਵਧਣ ਤੋਂ ਰੋਕਦੇ ਹਨ। ਤੁਹਾਡੇ ਕੋਲ ਇਸ ਵਕਤ ਆਜ਼ਾਦੀ ਪ੍ਰਾਪਤ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ।

ਲੋਕ ਕਹਿੰਦੇ ਨੇ ਕਿ ਜਿੰਨਾ ਚਿਰ ਤੁਸੀਂ ਜ਼ਿੰਦਾ ਹੋ, ਸਿਖਦੇ ਰਹਿੰਦੇ ਹੋ। ਅਤੇ ਅਸੀਂ ਸਾਰੇ ਅਜਿਹਾ ਕਰਦੇ ਹਾਂ, ਪਰ ਅਸੀਂ ਜ਼ਰੂਰੀ ਤੌਰ ‘ਤੇ ਇਸ ਨੂੰ ਬਿਲਕੁਲ ਇਸੇ ਕ੍ਰਮ ‘ਚ ਨਹੀਂ ਕਰਦੇ। ਕਈ ਵਾਰ, ਅਜਿਹਾ ਵੀ ਹੁੰਦੈ ਕਿ ਜਦੋਂ ਅਸੀਂ ਕਾਫ਼ੀ ਕੁਝ ਸਿੱਖ ਲੈਂਦੇ ਹਾਂ ਤਾਂ ਸੱਚਮੁੱਚ ਆਪਣੀ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰ ਸਕਦੇ ਹਾਂ। ਤੁਸੀਂ ਹੁਣ ਇੱਕ ਬਹੁਤ ਹੀ ਕੀਮਤੀ ਸਿੱਖਿਆ ਪ੍ਰਕਿਰਿਆ ‘ਚੋਂ ਲੰਘ ਰਹੇ ਹੋ। ਤੁਹਾਡੀਆਂ ਅੱਖਾਂ ਉਨ੍ਹਾਂ ਸੂਝਾਂ ਪ੍ਰਤੀ ਖੁੱਲ੍ਹ ਰਹੀਆਂ ਹਨ ਜੋ ਪਹਿਲਾਂ ਪ੍ਰਾਪਤ ਨਹੀਂ ਸੀ ਕੀਤੀਆਂ ਜਾ ਸਕਦੀਆਂ, ਪਰ ਫ਼ਿਰ ਵੀ ਤੁਸੀਂ ਜਸ਼ਨ ਮਨਾਉਣ ਦੇ ਮੂਡ ‘ਚ ਕਿਓਂ ਨਹੀਂ? ਹੁਣ ਤੁਸੀਂ ਜੋ ਕੁਝ ਵੀ ਸਿੱਖ ਰਹੇ ਹੋ, ਉਸ ਨੂੰ ਹਜ਼ਮ ਕਰਨ ‘ਚ ਤੁਹਾਨੂੰ ਥੋੜ੍ਹਾ ਸਮਾਂ ਲੱਗ ਸਕਦੈ, ਪਰ ਜਲਦੀ ਹੀ ਇਹ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਸ਼ੁਰੂ ਕਰ ਦੇਵੇਗਾ।

“ਮੇਰੇ ਕੋਲ ਸਿਖਾਉਣ ਲਈ ਸਿਰਫ਼ ਤਿੰਨ ਚੀਜ਼ਾਂ ਹਨ: ਸਾਦਗੀ, ਧੀਰਜ ਅਤੇ ਦਇਆ। ਇਹ ਤਿੰਨੋਂ ਤੁਹਾਡੇ ਸਭ ਤੋਂ ਵੱਡੇ ਖ਼ਜ਼ਾਨੇ ਹਨ।” ਅਜਿਹਾ ਕਹਿਣਾ ਸੀ ਲਾਓ ਜ਼ੂ ਦਾ। ਤੁਸੀਂ ਪੁੱਛੋਗੇ ਲਾਓ ਕੌਣ? ਖ਼ੈਰ, ਇੱਕ ਗੱਲ ਪੱਕੀ ਹੈ। ਕੋਈ ਵੀ ਸਹੀ ਤਰ੍ਹਾਂ ਇਹ ਨਹੀਂ ਜਾਣਦਾ ਕਿ ਉਹ ਕੌਣ ਸੀ ਜਾਂ ਉਹ ਕਦੋਂ ਇਸ ਧਰਤੀ ‘ਤੇ ਰਹਿੰਦਾ ਸੀ। ਕੁਝ ਲੋਕ ਕਹਿੰਦੇ ਨੇ ਕਿ ਉਹ ਕੁਝ ਹਜ਼ਾਰ ਸਾਲ ਪਹਿਲਾਂ ਚੀਨ ‘ਚ ਪੈਦਾ ਹੋਏ ਦਾਰਸ਼ਨਿਕ ਕਨਫ਼ਿਊਸ਼ਸ ਦਾ ਸਮਕਾਲੀ ਸੀ। ਪਰ, ਅਸੀਂ ਜਾਣਦੇ ਹਾਂ ਕਿ ਉਸ ਨੇ ਕੀ ਕਿਹਾ ਸੀ। ਅਤੇ ਜੇ ਉਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੱਚਮੁੱਚ ਕਹੀਆਂ ਸਨ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਨੂੰ ਇੰਨਾ ਸਤਿਕਾਰ ਦਿੱਤਾ ਜਾਂਦੈ। ਆਪਣੇ ਦਿਲ ਦੇ ਮਾਮਲੇ ‘ਚ, ਤੁਹਾਨੂੰ ਸਿਰਫ਼ ਸਾਦਗੀ, ਧੀਰਜ ਅਤੇ ਦਇਆ ਦੀ ਲੋੜ ਹੈ। ਇਨ੍ਹਾਂ ਤੋਂ ਹੀ ਬਾਕੀ ਸਭ ਕੁਝ ਆਵੇਗਾ।