ਕੇਸਰ ਨਾਲ ਸੈਕਸ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ।
ਡਲਿਵਰੀ ਤੋਂ ਬਾਅਦ ਅਕਸਰ ਔਰਤਾਂ ‘ਚ ਬੇਹੱਦ ਕਮਜ਼ੋਰੀ ਆ ਜਾਂਦੀ ਹੈ। ਕੇਸਰ ਦੇ ਸੇਵਨ ਨਾਲ ਇਸ ਕਮਜ਼ੋਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਡਲਿਵਰੀ ਤੋਂ ਬਾਅਦ ਹੋਣ ਵਾਲੀਆਂ ਕਈ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
ਮਾਹਵਾਰੀ ਦੌਰਾਨ ਹੋਣ ਵਾਲਾ ਦਰਦ, ਬੇਨਿਯਮੀ ਜਾਂ ਹੋਰ ਸਮੱਸਿਆਵਾਂ ਨੂੰ ਵੀ ਕੇਸਰ ਦੇ ਸੇਵਨ ਨਾਲ ਦੂਰ ਕੀਤਾ ਜਾ ਸਕਦਾ ਹੈ।
ਕੇਸਰ ਸੁਹੱਪਣ ਵਧਾਉਣ ‘ਚ ਵੀ ਬੇਹੱਦ ਕਾਰਗਰ ਹੈ। ਚਮੜੀ ਦੀ ਰੰਗਤ ਨਿਖਾਰਨ ਅਤੇ ਸੁੰਦਰਤਾ ਵਧਾਉਣ ਲਈ ਵੀ ਇਸ ਦਾ ਸੇਵਨ ਲਾਹੇਵੰਦ ਹੈ।
ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਇਹ ਕਾਫ਼ੀ ਲਾਭਦਾਇੱਕ ਹੈ।
ਸਾਰੇ ਪੀਣ ਵਾਲੇ ਪਦਾਰਥਾਂ ‘ਚ ਕੈਲੋਰੀਜ਼ ਹੁੰਦੀਆਂ ਹਨ, ਇਸ ਲਈ ਸਾਰਿਆਂ ਨੂੰ ਇੱਕੋ ਜਿਹਾ ਸਮਝੋ। ਇਨ੍ਹਾਂ ‘ਚ ਹਰ ਤਰ੍ਹਾਂ ਦੇ ਡ੍ਰਿੰਕਸ ਆਉਂਦੇ ਹਨ ਜਿਨ੍ਹਾਂ ‘ਚ ਦੁੱਧ ਵੀ ਸ਼ਾਮਲ ਹੈ। ਇੱਕ ਸੀਮਤ ਮਾਤਰਾ ‘ਚ ਇਨ੍ਹਾਂ ਦਾ ਸੇਵਨ ਠੀਕ ਹੈ ਪਰ ਇਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਰੱਖੋ। ਤੁਸੀਂ ਇਸ ਲਈ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਤੁਸੀਂ ਇਨ੍ਹਾਂ ਨੂੰ ਪਸੰਦ ਕਰਦੇ ਹੋ ਪਰ ਤੁਹਾਨੂੰ ਇਨ੍ਹਾਂ ਦਾ ਸੇਵਨ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈ।
ਚੰਗੀ ਨੀਂਦ ਅਤੇ ਸਰਦੀ-ਜ਼ੁਕਾਮ ਤੋਂ ਰਾਹਤ ਲਈ ਵੀ ਕੇਸਰ ਤੋਂ ਬਿਹਤਰ ਕੁਝ ਨਹੀਂ।
ਜਿਨ੍ਹਾਂ ਮਰਦਾਂ ਨੂੰ ਘੱਟ ਸ਼ੁਕਰਾਣੂਆਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਕੇਸਰ ‘ਚ ਬਦਾਮ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨਾ ਚਾਹੀਦੈ।










