ਸਮੱਗਰੀ :
ਇੱਕ ਪੈਕਟ ਛੋਟੀ ਪਾਪੜੀ
2-3 ਉਬਲੇ ਆਲੂ
ਅੱਧਾ ਕੱਪ ਹਰਾ ਧਨੀਆ(ਬਰੀਕ ਕੱਟਿਆ ਹੋਇਆ)
ਅੱਧਾ ਕੱਪ ਪੂੰਗਰੇ ਹੋਏ ਛੋਲੇ
ਦੋ ਵੱਡੇ ਚਮਚ ਬਰੀਕ ਸੇਵ
1 ਚਮਚ ਚਾਟ ਮਸਾਲਾ ਜਾਂ ਨਿੰਬੂ ਦਾ ਰਸ
ਕਾਲਾ ਨਮਕ
ਲਾਲ ਮਿਰਚ ਸੁਆਦ ਅਨੁਸਾਰ
ਇੱਕ ਕੱਪ ਦਹੀਂ
ਮਿੱਠੀ ਚਟਨੀ
ਹਰੀ ਕਰਾਰੀ ਜਾਂ ਮਿਰਚਾ ਵਾਲੀ ਚਟਨੀ
ਨਮਕ ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ :
1. ਉਬਲੇ ਆਲੂ, ਨਮਕ ਅਤੇ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
2. ਇਸ ਤੋਂ ਬਾਅਦ ਹਰੇਕ ਪਾਪੜੀ ‘ਤੇ ਆਲੂ ਦਾ ਮਿਸ਼ਰਣ ਲਗਾ ਕੇ ਰੱਖ ਲਓ।
3. ਹੁਣ ਸਰਵਿੰਗ ਪਲੇਟ ‘ਚ ਆਲੂ ਲੱਗਈਆਂ ਪਾਪੜੀਆਂ ਸਜਾ ਲਓ। ਇਨ੍ਹਾਂ ਪਾਪੜੀ ਉੱਪਰ ਪੂੰਗਰੇ ਹੋਏ ਕਾਲੇ ਛੋਲੇ, ਨਿੰਬੂ ਜਾਂ ਚਾਟ ਮਸਾਲਾ, ਹਰਾ ਧਨਿਆ, ਕਾਲਾ ਨਮਕ ਅਤੇ ਸੇਵ ਬੁਰਕ ਦਿਓ।
4. ਇਸ ਉੱਪਰ ਫ਼ੈਂਟਿਆ ਹੋਇਆ ਦਹੀਂ ਪਾ ਕੇ, ਉੱਪਰ ਚਟਨੀ ਪਾ ਦਿਓ।
5. ਬਟਾਟਾ ਪੂਰੀ ਬਣ ਕੇ ਤਿਆਰ ਹੈ।










