ਫ਼੍ਰੈਂਚ ਫ਼੍ਰਾਈਜ਼

ਸਮੱਗਰੀ
ਅੱਧਾ ਕਿਲੋ ਆਲੂ, ਤਲਣ ਲਈ ਤੇਲ, ਅੱਧਾ ਛੋਟਾ ਚੱਮਚ ਨਮਕ, ਚਾਟ ਮਸਾਲਾ ਉਪਰ ਛਿੜਕਣ ਲਈ।
ਵਿਧੀ
ਆਲੂ ਨੂੰ ਪੀਲਰ ਦੀ ਮਦਦ ਨਾਲ ਛਿੱਲ ਲਓ ਅਤੇ ਧੋ ਕੇ ਪਾਣੀ ‘ਚ ਪਾ ਦਿਓ। ਛਿੱਲੇ ਹੋਏ ਆਲੂਆਂ ਨੂੰ ਆਇਤਾਕਾਰ ਲੰਬੇ ਟੁਕੜਿਆਂ ਵਿਚ ਕੱਟ ਲਓ, ਇਸ ਨੂੰ ਕੱਟਣ ਲਈ ਬਾਜ਼ਾਰ ਵਿਚ ਫ਼੍ਰੈਂਚ ਫ਼੍ਰਾਈ ਕਟਰ ਵੀ ਮਿਲਦਾ ਹੈ, ਜਿਸ ਦੀ ਮਦਦ ਨਾਲ ਇਸ ਨੂੰ ਬਰਾਬਰ ਦੇ ਟੁਕੜਿਆਂ ਵਿਚ ਅਤੇ ਛੇਤੀ ਕੱਟਿਆ ਜਾ ਸਕਦਾ ਹੈ। ਜਦੋਂ ਆਲੂ ਨੂੰ ਫ਼੍ਰੈਂਚ ਫ਼੍ਰਾਈਜ਼ ਦੇ ਆਕਾਰ ਵਿਚ ਕੱਟੋ ਤਾਂ ਇਨ੍ਹਾਂ ਨੂੰ ਪਾਣੀ ਵਿਚ ਪਾਉਂਦੇ ਜਾਓ, ਤਾਂਕਿ ਆਲੂ ਕਾਲੇ ਨਾ ਪੈਣ ਅਤੇ ਆਲੂਆਂ ਦਾ ਸਟਾਰਚ ਪਾਣੀ ਵਿਚ ਨਿਕਲ ਜਾਏਗਾ, ਪੰਜ ਮਿੰਟਾਂ ਤੱਕ ਕੱਟੇ ਹੋਏ ਆਲੂ ਪਾਣੀ ਵਿਚ ਰਹਿਣ ਦਿਓ। ਹੁਣ ਇਕ ਬਰਤਨ ਵਿਚ ਇੰਨਾ ਕੁ ਪਾਣੀ ਉਬਲਣ ਲਈ ਰੱਖ ਦਿਓ, ਜਿਸ ‘ਚ ਕੱਟੇ ਹੋਏ ਆਲੂ ਡੁੱਬ ਸਕਣ। ਪਾਣੀ ਵਿਚ ਨਮਕ ਵੀ ਪਾ ਲਓ, ਪਾਣੀ ਵਿਚ ਉਬਾਲ ਆਉਣ ‘ਤੇ ਉਸ ‘ਚ ਕੱਟੇ ਆਲੂ ਪਾਓ ਅਤੇ ਪਾਣੀ ਵਿਚ ਦੁਬਾਰਾ ਉਬਾਲਾ ਆਉਣ ਤੱਕ ਉਬਲਣ ਦਿਓ। ਗੈਸ ਬੰਦ ਕਰ ਦਿਓ ਅਤੇ ਆਲੂ ਪੰਜ ਮਿੰਟ ਤੱਕ ਢਕ ਕੇ ਰੱਖ ਦਿਓ। ਹੁਣ ਪਾਣੀ ‘ਚੋਂ ਆਲੂ ਕੱਢ ਲਓ ਅਤੇ ਵਾਧੂ ਪਾਣੀ ਕੱਪੜੇ ਨਾਲ ਪੂੰਝ ਦਿਓ। ਆਲੂ ਨੂੰ 10 ਮਿੰਟਾਂ ਲਈ ਫ਼੍ਰੀਜ਼ਰ ‘ਚ ਰੱਖੋ। ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ, ਤੇਲ ਗਰਮ ਹੋਣ ‘ਤੇ ਉਸ ‘ਚ ਆਲੂ ਪਾਓ ਅਤੇ ਹਲਕੇ ਤਲ ਕੇ ਕੱਢ ਲਓ। ਦੋ ਮਿੰਟ ਆਲੂ ਠੰਡੇ ਹੋਣ ਦਿਓ ਅਤੇ ਤੇਲ ਨੂੰ ਗਰਮ ਹੋਣ ਦਿਓ। ਦੁਬਾਰਾ ਆਲੂ ਗਰਮ ਤੇਲ ਵਿਚ ਪਾ ਦਿਓ ਅਤੇ ਹਲਕੇ ਬ੍ਰਾਊਨ ਹੋਣ ਤੱਕ ਤਲ ਕੇ ਕੱਢ ਲਓ। ਨਮਕੀਨ ਕ੍ਰਿਸਪੀ ਫ਼੍ਰੈਂਚ ਫ਼੍ਰਾਈਜ਼ ਤਿਆਰ ਹਨ, ਚਟਪਟੇ ਫ਼੍ਰੈਂਚ ਫ਼੍ਰਾਈਜ਼ ਖਾਣ ਲਈ ਇਸ ਦੇ ਉਪਰ ਚਾਟ ਮਸਾਲਾ ਪਾ ਕੇ ਇਸ ਦੇ ਸਵਾਦ ਨੂੰ ਹੋਰ ਵੀ ਵਧਾ ਸਕਦੇ ਹੋ।