ਸਬਜ਼ੀਆਂ, ਪਨੀਰ ਅਤੇ ਚੀਜ ਦੀ ਮਦਦ ਨਾਲ ਵੈਜ ਸੀਖ ਕਬਾਬ ਬਣਾ ਕੇ ਤੁਸੀਂ ਆਪਣੇ ਘਰ ਦੇ ਮੈਂਬਰਾਂ ਅਤੇ ਘਰ ਆਏ ਮਹਿਮਾਨਾਂ ਨੂੰ ਵੀ ਖੁਸ਼ ਕਰ ਸਕਦੇ ਹੋ। ਇਹ ਇਕ ਕਿਸਮ ਦੇ ਸਨੈਕਸ ਹਨ, ਜੋ ਕਿ ਬੇਹੱਦ ਸੁਆਦ ਅਤੇ ਪੋਸ਼ਟਿਕ ਹੁੰਦੇ ਹਨ। ਇਸ ਨੂੰ ਤੰਦੂਰ ਜਾਂ ਫ਼ਿਰ ਮਾਈਕ੍ਰੋਵੇਵ ਵਿਚ ਬਣਾਇਆ ਜਾ ਸਕਦਾ ਹੈ। ਤਾਂ ਫ਼ਿਰ ਸਿੱਖਦੇ ਹਾਂ ਵੈੱਜ ਨੂਰਾਨੀ ਸੀਖ ਕਬਾਬ ਬਣਾਉਣ ਦੀ ਵਿਧੀਂ
ਸਮੱਗਰੀ
ਮਿਕਸ ਕੱਟੀਆਂ ਹੋਈਆਂ ਸਬਜ਼ੀਆਂਂ60 ਗ੍ਰਾਮ
ਉਬਾਲੇ ਹੋਏ ਆਲੂਂ2
ਮਸਲਿਆ ਹੋਇਆ ਪਨੀਰਂ20 ਗ੍ਰਾਮ
ਕੱਟਿਆ ਹੋਈ ਚੁਕੰਦਰਂ10 ਗ੍ਰਾਮ
ਲਾਲ ਅਤੇ ਪੀਲੀ ਸ਼ਿਮਲਾ ਮਿਰਚ ਬਾਰੀਕ ਕੱਟੀ ਹੋਈਂ5 ਗ੍ਰਾਮ
ਚੀਜਂ20 ਗ੍ਰਾਮ
ਬਰੈੱਡ ਸਲਾਈਸ ਦਾ ਚੂਰਾਂ4 ਪੀਸ
ਕੱਟਿਆ ਹੋਇਆ ਅਦਰਕਂ5 ਗ੍ਰਾਮ
ਕੱਟਿਆ ਹੋਇਆ ਲਸਣਂ5 ਗ੍ਰਾਮ
ਜੀਰਾ ਪਾਊਡਰਂ1 ਚੁੱਟਕੀ
ਨਮਕ ਸੁਆਦ ਅਨੁਸਾਰ
ਕਾਲਾ ਨਮਕ ਅਤੇ ਸਫ਼ੇਦ ਮਿਰਚ ਪਾਊਡਰਂਸੁਆਦ ਅਨੁਸਾਰ
ਹਰਾ ਧਨੀਆਂ5 ਗ੍ਰਾਮ
ਸਾਰੀ ਸਮੱਗਰੀ ਨੂੰ ਮਿਲਾ ਕੇ ਥੋੜ੍ਹਾ ਜਿਹਾ ਮਿਸ਼ਰਣ ਹੱਥ ਵਿਚ ਲੈ ਕੇ ਉਸ ਦਾ ਗੋਲਾ ਬਣਾ ਕੇ ਸੀਖ ਵਿਚ ਲਗਾਓ। ਗਿੱਲੇ ਹੱਥਾਂ ਦੇ ਨਾਲ ਸੀਖ ਦੇ ਆਸ ਪਾਸ ਮਿਸ਼ਰਣ ਲਪੇਟੋ ਅਤੇ ਤੰਦੂਰ ਵਿਚ ਪਕਾਓ। ਪੱਕ ਜਾਣ ‘ਤੇ ਸੀਖ ਤੋਂ ਕੱਢ ਕੇ ਗਰਮਾ-ਗਰਮ ਪਰੋਸੋ।










