
ਬਣਾਉਣ ਲਈ ਸਮੱਗਰੀ
– ਗੋਲਗੱਪੇ – 10
– ਫ਼ਰੂਟੀ – 500 ਮਿ.ਲੀ.
– ਪੁਦੀਨਾ – ਅੱਧਾ ਕੱਪ
– ਹਰਾ ਧਨੀਆ – ਅੱਧਾ ਕੱਪ
– ਹਰੀਆਂ ਮਿਰਚਾਂ – 4
– ਆਮਚੂਰ ਪਾਊਡਰ – ਦੋ ਟੇਬਲਸਪੂਨ
– ਇਮਲੀ ਪਲਪ – ਇੱਕ ਟੇਬਲਸਪੂਨ
– ਕਾਲੀ ਮਿਰਚ – ਇੱਕ ਟੀ-ਸਪੂਨ
– ਕਾਲਾ ਨਮਕ – ਇੱਕ ਟੀ-ਸਪੂਨ
– ਭੁੰਨਿਆ ਹੋਇਆ ਜ਼ੀਰਾ – ਇੱਕ ਟੀ-ਸਪੂਨ
– ਨਿੰਬੂ ਦਾ ਰਸ – ਇੱਕ ਟੇਬਲਸਪੂਨ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪੁਦੀਨਾ, ਧਨੀਆ, ਭੁੰਨਿਆ ਹੋਇਆ ਜ਼ੀਰਾ, ਆਮਚੂਰ, ਨਿੰਬੂ ਦਾ ਰਸ, ਕਾਲਾ ਨਮਕ ਅਤੇ ਹਰੀ ਮਿਰਚ ਪਾ ਕੇ ਪੀਸ ਲਓ। ਹੁਣ ਇਮਲੀ ਦੇ ਪਲਪ ਵਿੱਚ ਫ਼ਰੂਟੀ, ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਪੀਸੀ ਹੋਈ ਸਮੱਗਰੀ ਪਾ ਕੇ ਮਿਕਸ ਕਰ ਲਓ। ਗੋਲਗੱਪਿਆਂ ਦਾ ਪਾਣੀ ਤਿਆਰ ਹੈ।










