
ਸ਼ਹਿਦ ਅਤੇ ਲਸਣ ਦੇ ਬਾਰੇ ‘ਚ ਕਹੀਆਂ ਗਈਆਂ ਗੱਲਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਇਹ ਦੋਵੇਂ ਹੀ ਭੋਜਨ ਪਦਾਰਥ ਗੁਣਾਂ ਦੀ ਖਾਨ ਹਨ। ਆਓ ਜਾਣਦੇ ਹਾਂ ਇਨ੍ਹਾਂ ਨੂੰ ਇਕੱਠੇ ਮਿਲਾ ਕੇ ਖਾਣ ਨਾਲ ਸ਼ਰੀਰ ‘ਚ ਕਿਸ ਤਰ੍ਹਾਂ ਦੇ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲਦੇ ਹਨ।
ਲਸਣ ਦੇ ਇਨ੍ਹਾਂ ਗੁਣਾਂ ਨਾਲ ਮਿਲਦੇ ਹਨ ਅਜਿਹੇ ਫ਼ਾਇਦੇ
ਲਸਣ ‘ਚ ਕਈ ਤਰ੍ਹਾਂ ਦੇ ਬਾਇਓਐਕਟਿਵ ਕਮਪਾਊਂਡਜ਼ ਪਾਏ ਜਾਂਦੇ ਹਨ ਜੋ ਤੁਹਾਡੇ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਇਨ੍ਹਾਂ ‘ਚ ਹਾਰਟ ਦੀ ਬਿਮਾਰੀ ਤੋਂ ਲੈ ਕੇ ਸਕਿਨ ਸੰਬੰਧੀ ਰੋਗ ਵੀ ਸ਼ਾਮਿਲ ਹਨ। ਜੋ ਲੋਕ ਨਿਯਮਿਤ ਤੌਰ ‘ਤੇ ਆਪਣੇ ਭੋਜਨ ‘ਚ ਲਸਣ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਹਾਰਟ ਲੰਬੇ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ਅਤੇ ਆਮ ਤੌਰ ‘ਤੇ ਅਜਿਹੇ ਲੋਕਾਂ ਨੂੰ ਦਿਲ ਸਬੰਧੀ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਤੇਜ਼ ਖ਼ੁਸ਼ਬੂ ਅਤੇ ਸੁਆਦ ਦਾ ਕਮਾਲ: ਐਲੀਸਿਨ ਲਸਣ ਦਾ ਇੱਕ ਅਜਿਹਾ ਬਾਇਓਐਕਟਿਵ ਕਮਪਾਊਂਡ ਹੈ ਜੋ ਮੁੱਖ ਰੂਪ ਨਾਲ ਤਾਜ਼ੇ ਕੱਟੇ ਲਸਣ ‘ਚ ਹੀ ਪਾਇਆ ਜਾਂਦਾ ਹੈ। ਇਸ ਕਮਪਾਊਂਡ ਦਾ ਲਸਣ ਦੇ ਗੁਣ, ਸੁਆਦ ਅਤੇ ਸਿਹਤ ਦੇ ਗੁਣਾਂ ‘ਚ ਮੁੱਖ ਰੋਲ ਹੁੰਦਾ ਹੈ।
ਗੁਣਾਂ ਦਾ ਖਜ਼ਾਨਾ ਲਸਣ: ਲਸਣ ‘ਚ ਕੈਲਸ਼ੀਅਮ, ਆਇਰਨ, ਕੌਪਰ, ਪੋਟੈਸ਼ੀਅਮ ਅਤੇ ਫ਼ਾਸਫ਼ੋਰਸ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੇ ਇਹ ਗੁਣ ਇਸ ਨੂੰ ਉੱਤਮ ਔਸ਼ਧੀ ਬਣਾਉਂਦੇ ਹਨ ਕਿਉਂਕਿ ਇਹ ਸਾਰੇ ਪੋਸ਼ਕ ਤੱਤ ਤੁਹਾਡੇ ਸ਼ਰੀਰ ਨੂੰ ਅੰਦਰ ਤੋਂ ਪੋਸ਼ਣ ਦੇਣ ਲਈ ਜ਼ਰੂਰੀ ਹਨ।
ਆਇਰਨ ਬਲੱਡ ਸਰਕੁਲੇਸ਼ਨ ਬਿਹਤਰ ਕਰਦਾ ਹੈ ਤਾਂ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਫ਼ਾਸਫ਼ੋਰਸ ਮਾਸ ਦੀ ਸਿਹਤ ਬਣਾਏ ਰੱਖਦਾ ਹੈ ਤਾਂ ਕੌਪਰ ਅਤੇ ਪੋਟੈਸ਼ੀਅਮ ਸੰਪੂਰਨ ਸਿਹਤ ਨੂੰ ਬਣਾਏ ਰੱਖਣ ਲਈ ਇਨ੍ਹਾਂ ਸਾਰੇ ਤੱਤਾਂ ਦਾ ਸਾਥ ਨਿਭਾਉਂਦੇ ਹਨ।
ਦਰਅਸਲ, ਸ਼ਰੀਰ ਨੂੰ ਸਿਹਤਮੰਦ ਰੱਖਣ ‘ਚ ਇਹ ਸਾਰੇ ਪੋਸ਼ਕ ਤੱਤ ਇੱਕ ਦੂਜੇ ਦੇ ਪੂਰਕ ਰੂਪ ‘ਚ ਕੰਮ ਕਰਦੇ ਹਨ। ਕਿਸੇ ਇੱਕ ਵੀ ਤੱਤ ਦੀ ਕਮੀ ਸ਼ਰੀਰ ਨੂੰ ਕਮਜ਼ੋਰ ਅਤੇ ਰੋਗੀ ਬਣਾਉਣ ਲਈ ਕਾਫ਼ੀ ਹੁੰਦੀ ਹੈ, ਪਰ ਹਰ ਦਿਨ ਲਸਣ ਦੀ ਵਰਤੋਂ ਨਾਲ ਤੁਸੀਂ ਆਪਣੇ ਸ਼ਰੀਰ ਦੀਆਂ ਇਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ।
ਹੁਣ ਗੱਲ ਸ਼ਹਿਦ ਦੀ ਕਰਦੇ ਹਾਂ। ਸ਼ਹਿਦ ਬਾਰੇ ‘ਚ ਤੁਸੀਂ ਜਾਣਦੇ ਹੋ ਕਿ ਇਹ ਇੱਕ ਸੰਪੂਰਨ ਆਹਾਰ ਹੈ। ਭਾਵ ਸ਼ਰੀਰ ਲਈ ਜ਼ਰੂਰੀ ਸਾਰੇ ਪੋਸ਼ਕ ਤੱਤਾਂ ਦਾ ਇੱਕ ਸੰਤੁਲਿਤ ਮਿਸ਼ਰਣ।
ਇੰਝ ਤਿਆਰ ਕਰੋ ਲਸਣ ਅਤੇ ਸ਼ਹਿਦ ਦਾ ਮਿਸ਼ਰਨ: ਤੁਸੀਂ ਇੱਕ ਲਸਣ ਦੀਆਂ ਕਲੀਆਂ ਨੂੰ ਵੱਖ-ਵੱਖ ਕਰ ਕੇ ਉਨ੍ਹਾਂ ਨੂੰ ਛਿੱਲ ਲਓ ਅਤੇ ਕੱਚ ਦੇ ਇੱਕ ਛੋਟੇ ਡੱਬੇ ‘ਚ ਪਾ ਕੇ ਰੱਖੋ। ਜਦੋਂ ਸਾਰੀਆਂ ਕਲੀਆਂ ਛਿੱਲੀਆਂ ਜਾਣ ਤਾਂ ਇਸ ਡੱਬੇ ‘ਚ ਓਨਾ ਹੀ ਸ਼ਹਿਦ ਮਿਕਸ ਕਰ ਲਓ ਕਿ ਲਸਣ ‘ਤੇ ਚੰਗੀ ਤਰ੍ਹਾਂ ਨਾਲ ਸ਼ਹਿਦ ਦੀ ਕੋਟਿੰਗ ਹੋ ਜਾਵੇ। ਹੁਣ ਤੁਸੀਂ ਇਸ ਡੱਬੇ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ ਅਤੇ ਤਿੰਨ ਤੋਂ ਚਾਰ ਦਿਨ ਬਾਅਦ ਇਸ ਡੱਬੇ ‘ਚੋਂ ਹਰ ਸਵੇਰੇ ਇੱਕ ਕਲੀ ਕੱਢ ਕੇ ਖਾਓ।
ਜੇਕਰ ਤੁਸੀਂ ਆਪਣੇ ਸ਼ਰੀਰ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਡੱਬੇ ‘ਚੋਂ ਲਸਣ ਦੀ ਇੱਕ ਕਲੀ ਹਰ ਦਿਨ ਸਵੇਰੇ ਖ਼ਾਲੀ ਪੇਟ ਖਾਓ। ਤੁਹਾਨੂੰ ਲਾਭ ਮਿਲੇਗਾ। ਤੁਹਾਡਾ ਢਿੱਡ ਸਾਫ਼ ਰਹੇਗਾ ਅਤੇ ਸ਼ਰੀਰ ‘ਚ ਦਿਨ ਭਰ ਐਨਰਜੀ ਬਣੀ ਰਹੇਗੀ।










