ਦਾਲਾਂ ਨੂੰ ਪ੍ਰੋਟੀਨ ਦਾ ਮੁੱਖ ਸ੍ਰੋਤ ਮੰਨਿਆ ਜਾਂਦਾ ਹੈ। ਜੇਕਰ ਹਰ ਰੋਜ਼ ਇਕ ਸਮੇਂ ਵੱਖਰੀ-ਵੱਖਰੀ ਦਾਲ ਬਣਾਈ ਜਾਵੇ ਤਾਂ ਇਹ ਬਹੁਤ ਹੀ ਸੁਆਦ ਲੱਗਦੀ ਹੈ। ਅੱਜ ਅਸੀਂ ਤੁਹਾਡੇ ਲਈ ਸਾਬੁਤ ਮਸਰ ਦੀ ਦਾਲ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀਂ
ਸਾਬੁਤ ਮਸਰ ਦਾਲ (ਧੋਤੀ ਹੋਈ) – 250 ਗ੍ਰਾਮ
ਪਾਣੀ – 900 ਮਿਲੀਲੀਟਰ
ਨਮਕ – 1 ਚੱਮਚ
ਤੇਲ – 2 ਚੱਮਚ
ਅਦਰਕ-ਲਸਣ ਦਾ ਪੇਸਟ – 1 ਚੱਮਚ
ਪਿਆਜ਼ – 95 ਗ੍ਰਾਮ
ਟਮਾਟਰ – 145 ਗ੍ਰਾਮ
ਹਲਦੀ – 1/4 ਚੱਮਚ
ਲਾਲ ਮਿਰਚ – 1 ਚੱਮਚ
ਜੀਰਾ – 1/2 ਚੱਮਚ
ਧਨੀਆ ਪਾਊਡਰ – 1 ਚੱਮਚ
ਗਰਮ ਮਸਾਲਾ – 1/2 ਚੱਮਚ
ਨਮਕ – 1/4 ਚੱਮਚ
ਧਨੀਆ – ਗਾਰਨਿਸ਼ ਲਈ
ਵਿਧੀਂ
1. ਸਭ ਤੋਂ ਪਹਿਲਾਂ ਪ੍ਰੈੱਸ਼ਰ ਕੁੱਕਰ ‘ਚ 250 ਗ੍ਰਾਮ ਸਾਬਤ ਮਸਰ ਦਾਲ, 900 ਮਿਲੀਲੀਟਰ ਪਾਣੀ, 1 ਚੱਮਚ ਨਮਕ ਮਿਲਾ ਕੇ ਢੱਕਣ ਨਾਲ ਕਵਰ ਕਰਕੇ 3 ਸੀਟੀਆਂ ਲਗਵਾਓ।
2. ਫ਼ਿਰ ਇਸ ਨੂੰ ਸੇਕ ਤੋਂ ਹਟਾ ਕੇ ਇਕ ਪਾਸੇ ਰੱਖ ਦਿਓ।
3. ਹੁਣ ਪੈਨ ‘ਚ 2 ਚੱਮਚ ਤੇਲ ਗਰਮ ਕਰਕੇ 1 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨੋ।
4. ਇਸ ਤੋਂ ਬਾਅਦ ਇਸ ਵਿਚ 95 ਗ੍ਰਾਮ ਪਿਆਜ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਪਕਾਓ।
5. ਫ਼ਿਰ ਇਸ ਵਿਚ 145 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਪੱਕਣ ਦਿਓ ਅਤੇ ਬਾਅਦ ਵਿਚ 1/4 ਚੱਮਚ ਹਲਦੀ ਚੰਗੀ ਤਰ੍ਹਾਂ ਨਾਲ ਮਿਲਾਓ।
6. ਹੁਣ ਇਸ ਵਿਚ 1 ਚੱਮਚ ਲਾਲ ਮਿਰਚ, 1/2 ਚੱਮਚ ਜੀਰਾ, 1 ਚੱਮਚ ਧਨੀਆ ਪਾਊਡਰ, 1/2 ਚੱਮਚ ਗਰਮ ਮਸਾਲਾ, 1/4 ਚੱਮਚ ਨਮਕ ਚੰਗੀ ਤਰ੍ਹਾਂ ਮਿਕਸ ਕਰੋ।
7. ਇਸ ਤੋਂ ਬਾਅਦ ਇਸ ਵਿਚ ਪੱਕੀ ਹੋਈ ਦਾਲ ਮਿਲਾ ਕੇ ਇਸ ਨੂੰ ਉਬਾਲ ਲਓ।
8. ਸਾਬਤ ਮਸਰ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।








