ਸਿਗਰਟ-ਬੀੜੀ ਦੇ ਖੋਖੇ ਚੁੱਕਣ ਦੀ ਮੁਹਿੰਮ ਜਾਰੀ, 12 ਖੋਖੇ ਜ਼ਬਤ

ਜਲੰਧਰ, — ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਸ਼ਹਿਰ ਵਿਚ ਸਿਗਰਟ-ਬੀੜੀ ਦੇ ਨਾਜਾਇਜ਼ ਖੋਖੇ ਚੁੱਕਣ ਦੀ ਮੁਹਿੰਮ ਅੱਜ ਵੀ ਜਾਰੀ ਰੱਖੀ, ਜਿਸ ਦੇ ਤਹਿਤ ਸੁਪਰਿੰਟੈਂਡੈਂਟ ਮਨਦੀਪ ਸਿੰਘ ਦੀ ਅਗਵਾਈ ਵਿਚ ਕੇ. ਐੱਮ. ਵੀ. ਰੋਡ ਅਤੇ ਦੇਵੀ ਤਲਾਬ ਮੰਦਰ ਇਲਾਕੇ ਵਿਚ ਕਾਰਵਾਈ ਕਰ ਕੇ ਦਰਜਨ ਦੇ ਕਰੀਬ ਨਾਜਾਇਜ਼ ਖੋਖਿਆਂ ਨੂੰ ਜ਼ਬਤ ਕਰ ਲਿਆ ਗਿਆ। ਤਹਿਬਾਜ਼ਾਰੀ ਦੀ ਟੀਮ ਨੇ ਮਾਡਲ ਟਾਊਨ ਗੁਰਦੁਆਰੇ ਦੇ ਠੀਕ ਸਾਹਮਣੇ ਸੜਕ ‘ਤੇ ਕਬਜ਼ਾ ਕਰ ਕੇ ਪੱਕੇ ਤੌਰ ‘ਤੇ ਬਣਾਏ ਗਏ ਮਿਲਕ ਬਾਰ ‘ਤੇ ਵੀ ਕਾਰਵਾਈ ਕੀਤੀ ਅਤੇ ਉਸ ਨੂੰ ਜ਼ਬਤ ਕਰ ਲਿਆ। ਇਸ ਨਾਜਾਇਜ਼ ਮਿਲਕ ਬਾਰ ਦੇ ਪਿੱਛੇ ਸ਼ਹਿਰ ਤੋਂ ਬਾਹਰ ਇਕ ਕਾਂਗਰਸੀ ਵਿਧਾਇਕ ਦੀ ਸਰਪ੍ਰਸਤੀ ਦੱਸੀ ਜਾ ਰਹੀ ਹੈ।