ਨਵੀਂ ਦਿੱਲੀ— ਮੱਧ ਪ੍ਰਦੇਸ਼ ‘ਚ ਨੇਤਾਵਾਂ ਦੇ ਜੁਬਾਨੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਤਾਜ਼ਾ ਮਾਮਲਾ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਦਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦੇ ਦਿੱਤਾ ਹੈ। ਰਾਮੇਸ਼ਵਰ ਸ਼ਰਮਾ ਨੇ ਕਮਲਨਾਥ ਦੀ ਤੁਲਨਾ ਰਾਵਣ ਨਾਲ ਕਰ ਦਿੱਤਾ ਹੈ। ਵਿਧਾਇਕ ਰਾਮਸ਼ੇਵ ਸ਼ਰਮਾ ਨੇ ਕਿਹਾ ਕਿ ਕਮਲਨਾਥ ਸੋਨੇ ਦੀ ਲੰਕਾ ਦਾ ਸੁਪਨਾ ਲੈ ਕੇ ਆਏ ਹਨ। ਇਸ ਇਰਾਦੇ ਨੂੰ ਜਨਆਸ਼ੀਰਵਾਦ ਯਾਤਰਾ ਨੂੰ ਤਬਾਹ ਕਰ ਦੇਵੇਗੀ। ਸ਼ਰਮਾ ਨੇ ਕਿਹਾ ਕਿ ਕਮਲਨਾਥ ਨੇ ਮਾਇਆਵੀ ਦਾ ਪਰਦਾ ਪਾ ਰੱਖਿਆ ਹੈ। ਇਸ ਮਾਇਆ ਜਾਲ ਨੂੰ ਵੀ ਖਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਨਆਸ਼ੀਰਵਾਦ ਯਾਤਰਾ 14 ਜੁਲਾਈ ਤੋਂ ਉਜੈਨ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਅਮਿਤ ਸ਼ਾਹ ਰਹੀ ਝੰਡੀ ਦਿਖਾਉਣਗੇ।
ਦੱਸ ਦੇਈਏ ਕਿ ਰਾਮੇਸ਼ਵਰ ਸ਼ਰਮਾ ਆਏ ਦਿਨ ਆਪਣੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ, ਪਿਛਲੇ ਦਿਨੀਂ ਉਨ੍ਹਾਂ ਨੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦੇ ਬਿਆਨਾਂ ਨੂੰ ਪਾਕਿਸਤਾਨ ਨਾਲ ਜੋੜਦੇ ਹੋਏ ਕਿਹਾ ਕਿ ਦਿਗਵਿਜੇ ਲਾਹੌਰ ‘ਚ ਜਾ ਕੇ ਬਿਆਨ ਦਿਆ ਕਰੇ। ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਲੈ ਕੇ ਦਿਗਵਿਜੇ ਸਿੰਘ ਜੋ ਕਹਿੰਦੇ ਹਨ। ਉਸ ਨਾਲ ਉਸ ਦੇ ਹੀ ਡੀ. ਐੱਨ. ਏ. ‘ਤੇ ਸਵਾਲ ਥੜ੍ਹੇ ਹੋ ਗਏ ਹਨ।
ਰਾਮੇਸ਼ਵਰ ਸ਼ਰਮਾ ਨੇ ਕਿਹਾ ਸੀ ਕਿ ਦਿਗਵਿਜੇ ਸਿੰਘ ਦੇ ਪਿਤਾ ਭਗਵਾਨ ਰਾਮ ਦੇ ਬਹੁਤ ਵੱਡੇ ਭਗਤ ਸਨ ਪਰ ਦਿਗਵਿਜੇ ਸਿੰਘ ਮੰਨਦੇ ਹਨ ਕਿ ਹਿੰਦੂ ਹੁੰਦਾ ਹੀ ਨਹੀਂ ਹੈ। ਸ਼ਰਮਾ ਨੇ ਇਹ ਕਿਹਾ ਸੀ ਕਿ ਦਿਗਵਿਜੇ ਸਿੰਘ ਨੂੰ ਆਪਣੇ ਬਿਆਨ ਲਾਹੌਰ ‘ਚ ਜਾ ਕੇ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲਾਹੌਰ ਦਾ ਕੋਈ ਮੌਲਵੀ ਮੱਧ ਪ੍ਰਦੇਸ਼ ‘ਚ ਬੈਠ ਕੇ ਅਜਿਹੇ ਬਿਆਨ ਦਿੰਦਾ ਹੈ।















