ਮੱਧ ਪ੍ਰਦੇਸ਼— ਹੁਣ ਮੱਧ ਪ੍ਰਦੇਸ਼ ਦੇ ਸਾਗਰ ‘ਚ 14 ਸਾਲ ਦੀ ਨਾਬਾਲਗ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 4 ਨੌਜਵਾਨਾਂ ਨੇ ਇਕ ਮਹਿਲਾ ਦੀ ਮਦਦ ਨਾਲ ਨਾਬਾਲਗ ਨਾਲ ਕੁਕਰਮ ਕੀਤਾ। ਪੁਲਸ ਨੇ ਮਹਿਲਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਦੇਵਰੀ ਵਿਧਾਨ ਸਭਾ ਖੇਤਰ ਦੇ ਗੌਰਝਾਮਰ ਥਾਣਾ ਖੇਤਰ ‘ਚ ਇਕ 14 ਸਾਲ ਦੀ ਨਾਬਾਲਗ ਨੂੰ ਇਕ ਮਹਿਲਾ ਮੰਗਲਵਾਰ ਸ਼ਾਮ ਨੂੰ ਵਰਗਲਾ ਕੇ ਆਪਣੇ ਘਰ ਲੈ ਗਈ, ਜਿੱਥੇ ਚਾਰ ਨੌਜਵਾਨਾਂ ਨੇ ਉਸ ਨਾਲ ਸਮੂਹਿਕ ਕੁਕਰਮ ਕੀਤਾ।
ਜਾਣਕਾਰੀ ਮੁਤਾਬਕ ਨੌਜਵਾਨਾਂ ਨੇ ਬਾਅਦ ‘ਚ ਪੀੜਤਾ ਨੂੰ ਗੰਭੀਰ ਹਾਲਤ ‘ਚ ਇਕ ਸਕੂਲ ਕੋਲ ਸੁੱਟ ਦਿੱਤਾ। ਸਥਾਨਕ ਲੋਕਾਂ ਨੇ ਨਾਬਾਲਗ ਲੜਕੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਅਧਿਕਾਰੀ ਸਤਿੰਦਰ ਸ਼ੁਕਲਾ ਨੇ ਬੁੱਧਵਾਰ ਨੂੰ ਦੱਸਿਆ, ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ 5 ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।















