ਸਟ੍ਰੌਬਰੀ ਚੀਜ਼ ਕੇਕ

ਜੇ ਤੁਸੀਂ ਬੱਚਿਆਂ ਲਈ ਸਪੈਸ਼ਲ ਮਫ਼ਿਨ ਬਣਾਉਣ ਦੀ ਸੋਚ ਰਹੀ ਹੋ ਤਾਂ ਇਸ ਹਫ਼ਤੇ ਉਨ੍ਹਾਂ ਨੂੰ ਉਨ੍ਹਾਂ ਦੀ ਫ਼ੇਵਰੇਟ ਚੌਕਲੇਟ ਨਾਲ ਸਟ੍ਰੌਬਰੀ ਚੀਜ਼ ਕੇਕ ਮਫ਼ਿਨ ਤਿਆਰ ਕਰ ਕੇ ਖੁਆਓ। ਇਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਉਹ ਬਾਜ਼ਾਰ ਦੀਆਂ ਚੀਜ਼ਾਂ ਖਾਣਾ ਭੁੱਲ ਜਾਣਗੇ ਅਤੇ ਦੁਬਾਰਾ ਇਸ ਦੀ ਡਿਮਾਂਡ ਕਰਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
– ਕ੍ਰੀਮ ਚੀਜ਼ 16 ਔਂਸ
– ਅੰਡੇ 2
– ਖੱਟੀ ਕ੍ਰੀਮ 1 ਚੱਮਚ
– ਖੰਡ 3/4 ਕੱਪ
– ਵੈਨਿਲਾ ਐਕਸਟ੍ਰੈਕਟ 2 ਚੱਮਚ
– ਨਮਕ ਇੱਕ ਚੁਟਕੀ
– ਕ੍ਰੈਕਰਜ਼ 13/4 ਕੱਪ
– ਮੱਖਣ 6 ਚੱਮਚ, ਪਿਘਲਿਆ ਹੋਇਆ
– ਨਮਕ ਚੁਟਕੀਭਰ
– ਡਾਰਕ ਚੌਕਲੇਟ (ਮੈਲਟ ਕੀਤੀ ਹੋਈ) 8 ਔਂਸ
– ਸਟ੍ਰੌਬਰੀ 18
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਬਾਊਲ ਵਿੱਚ ਕ੍ਰੀਮ ਚੀਜ਼ ਪਾ ਕੇ Blend ਕਰ ਲਓ।
ਫ਼ਿਰ ਇਸ ‘ਚ ਦੋ ਅੰਡੇ ਪਾ ਕੇ ਦੁਬਾਰਾ Blend ਕਰੋ।
ਫ਼ਿਰ ਖੱਟੀ ਕ੍ਰੀਮ, ਖੰਡ, ਵੈਨਿਲਾ ਐਕਸਟ੍ਰੈਕਟ ਅਤੇ ਨਮਕ ਪਾ ਕੇ ਦੁਬਾਰਾ Blend ਕਰ ਕੇ ਮਿਕਸ ਕਰੋ।
ਦੂਜੇ ਬਾਊਲ ‘ਚ ਕ੍ਰੈਕਰਜ਼ ਲੈ ਕੇ ਉਸ ਨੂੰ ਕਰੱਸ਼ ਕਰੋ ਅਤੇ ਉਸ ‘ਚ ਮੈੱਲਟ ਕੀਤਾ ਹੋਇਆ ਮੱਖਣ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
ਫ਼ਿਰ ਮਫ਼ਿਨਜ਼ ਕੱਪ ਕੇਕ ਟ੍ਰੇਅ ‘ਚ ਮਫ਼ਿਨਜ਼ ਪੇਪਰ ਟਿਕਾ ਕੇ ਉਸ ‘ਤੇ ਕੁਕਿੰਗ ਸਪ੍ਰੇ ਕਰੋ ਅਤੇ ਫ਼ਿਰ ਉਸ ਨੂੰ ਅੱਧਾ ਕ੍ਰੈਕਰਜ਼ ਮਿਸ਼ਰਣ ਨਾਲ ਭਰੋ।
ਫ਼ਿਰ ਇਸ ਦੇ ਉੱਪਰ ਕ੍ਰੀਮ ਚੀਜ਼ ਮਿਸ਼ਰਣ ਪਾਓ ਅਤੇ ਇਸ ਨੂੰ ਅਵਨ ‘ਚ 325 ਡਿਗਰੀ ਫ਼ੈਰਨਹਾਈਟ ‘ਤੇ 20 ਮਿੰਟ ਲਈ ਬੇਕ ਕਰੋ।
ਫ਼ਿਰ ਇਸ ਨੂੰ ਅਵਨ ‘ਚੋਂ ਕੱਢ ਕੇ ਇਸ ਦੇ ਉੱਪਰ ਮੈੱਲਟ ਕੀਤੀ ਹੋਈ ਚੌਕਲੇਟ ਪਾਓ।
ਹੁਣ ਸਟ੍ਰੌਬਰੀ ਨੂੰ ਮੈੱਲਟ ਕੀਤੀ ਹੋਈ ਚੌਕਲੇਟ ‘ਚ ਡਿਪ ਕਰ ਕੇ ਤਿਆਰ ਕੀਤੇ ਹੋਏ ਮਫ਼ਿਨਜ਼ ਦੇ ਉੱਪਰ ਟਿਕਾਓ। ਸਟ੍ਰੌਬਰੀ ਚੀਜ਼ ਕੇਕ ਬਣ ਕੇ ਤਿਆਰ ਹੈ। ਇਸ ਨੂੰ ਸਰਵ ਕਰੋ।