ਸਟ੍ਰਾਬਰੀ ਚੀਜ਼ ਕੇਕ

ਜੇ ਤੁਸੀਂ ਬੱਚਿਆਂ ਲਈ ਸਪੈਸ਼ਲ ਮਫ਼ਿਨ ਬਣਾਉਣ ਦੀ ਸੋਚ ਰਹੇ ਹੋ ਤਾਂ ਇਸ ਹਫ਼ਤੇ ਉਨ੍ਹਾਂ ਨੂੰ ਉਨ੍ਹਾਂ ਦੇ ਫ਼ੇਵਰੇਟ ਚੌਕਲੇਟ ਨਾਲ ਸਟ੍ਰਾਬਰੀ ਚੀਜ਼ ਕੇਕ ਮਫ਼ਿਨ ਤਿਆਰ ਕਰ ਕੇ ਖੁਆਓ। ਇਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਉਹ ਬਾਜ਼ਾਰ ਦੀਆਂ ਚੀਜ਼ਾਂ ਖਾਣਾ ਭੁੱਲ ਜਾਣਗੇ ਅਤੇ ਦੁਬਾਰਾ ਇਸ ਦੀ ਡਿਮਾਂਡ ਕਰਨਗੇ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
– ਕ੍ਰੀਮ ਚੀਜ਼ 16 ਔਂਸ
– ਅੰਡੇ ਦੋ
– ਖੱਟੀ ਕ੍ਰੀਮ ਇੱਕ ਚੱਮਚ
– ਖੰਡ ਤਿੰਨ ਚੌਥਾਈ ਕੱਪ
– ਵਨੀਲਾ ਐਕਸਟ੍ਰੈਕਟ ਦੋ ਚੱਮਚ
– ਨਮਕ ਚੁਟਕੀ ਇੱਕ
– ਗ੍ਰੈਹਮ ਕ੍ਰੈਕਰਜ਼ ਪੌਣੇ ਦੋ ਕੱਪ
– ਮੱਖਣ ਪਿਘਲਿਆ ਹੋਇਆ 6 ਚੱਮਚ
– ਨਮਕ ਚੁਟਕੀ ਭਰ
– ਡਾਰਕ ਚੌਕਲੇਟ (ਮੈੱਲਟ ਕੀਤੀ ਹੋਈ) 8 ਔਂਸ
– ਸਟ੍ਰਾਬਰੀਜ਼ 18
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਾਊਲ ‘ਚ ਕ੍ਰੀਮ ਚੀਜ਼ ਪਾ ਕੇ ਬਲੈਂਡ ਕਰ ਲਓ। ਫ਼ਿਰ ਇਸ ‘ਚ ਦੋ ਅੰਡੇ ਪਾ ਕੇ ਦੁਬਾਰਾ ਬਲੈਂਡ ਕਰੋ। ਇਸ ਤੋਂ ਬਾਅਦ ਖੱਟੀ ਕ੍ਰੀਮ, ਖੰਡ, ਵਨੀਲਾ ਐਕਸਟ੍ਰੈਕਟ ਅਤੇ ਨਮਕ ਪਾ ਕੇ ਦੁਬਾਰਾ ਬਲੈਂਡ ਕਰ ਕੇ ਮਿਕਸ ਕਰੋ।
ਦੂਜੇ ਬਾਊਲ ‘ਚ ਅੱਧਾ ਗ੍ਰਾਮ ਕ੍ਰੈਕਰਜ਼ ਲੈ ਕੇ ਉਨ੍ਹਾਂ ਨੂੰ ਕਰੱਸ਼ ਕਰੋ ਅਤੇ ਉਸ ‘ਚ ਮੈਲਟ ਕੀਤਾ ਹੋਇਆ ਮੱਖਣ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਰਲਾਓ। ਫ਼ਿਰ ਮਫ਼ਿਨਜ਼ ਕੱਪ ਕੇਕ ਟ੍ਰੇਅ ‘ਚ ਮਫ਼ਿਨ ਪੇਪਰ ਟਿਕਾ ਕੇ ਉਸ ‘ਤੇ ਕੁਕਿੰਗ ਸਪ੍ਰੇ ਕਰੋ ਅਤੇ ਫ਼ਿਰ ਉਸ ਨੂੰ ਅੱਧਾ ਗ੍ਰੈਹਮ ਕ੍ਰੈਕਰਜ਼ ਮਿਸ਼ਰਣ ਨਾਲ ਭਰੋ।
ਹੁਣ ਇਸ ਦੇ ਉੱਪਰ ਕ੍ਰੀਮ ਚੀਜ਼ ਮਿਸ਼ਰਣ ਪਾਓ ਅਤੇ ਇਸ ਨੂੰ ਅਵਨ ‘ਚ 325 ਡਿਗਰੀ ਫ਼ੈਰਨਹਾਈਟ ‘ਤੇ 20 ਮਿੰਟ ਲਈ ਬੇਕ ਕਰੋ। ਹੁਣ ਇਸ ਨੂੰ ਅਵਨ ‘ਚੋਂ ਕੱਢ ਕੇ ਇਸ ਉੱਪਰ ਮੈੱਲਟ ਕੀਤੀ ਹੋਈ ਚੌਕਲੇਟ ਪਾਓ। ਉਸ ਤੋਂ ਬਾਅਦ ਸਟ੍ਰਾਬਰੀ ਨੂੰ ਮੈੱਲਟ ਕੀਤੀ ਹੋਈ ਚੌਕਲੇਟ ‘ਚ ਡਿਪ ਕਰ ਕੇ ਤਿਆਰ ਕੀਤੇ ਹੋਏ ਮਫ਼ਿਨਜ਼ ਦੇ ਉੱਪਰ ਟਿਕਾਓ। ਸਟ੍ਰਾਬਰੀ ਚੀਜ਼ ਕੇਕ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।