ਸਮੱਗਰੀ
2 ਕੱਪ- ਬਣੇ ਚੌਲ਼
5 -ਗਾਜਰ ਕੱਦੂਕਸ਼ ਕੀਤੀਆਂ ਹੋਈਆਂ
5 ਚਮਚ- ਬਰੀਕ ਕੱਟਿਆਂ ਹਰਾ ਪਿਆਜ਼
1/2 ਕੱਪ- ਪੱਤਾ ਗੋਭੀ
1/4 ਕੱਪ- ਕਣਕ ਦਾ ਆਟਾ
1/2 ਕੱਪ- ਵੇਸਣ
1/2 ਚਮਚ- ਹਲਦੀ ਪਾਊਡਰ
1/4 ਚਮਚ ਹਿੰਂਗ
2 ਚਮਚ- ਦਹੀਂ
2 ਚਮਚ- ਕੱਟੀਆਂ ਹਰੀਆਂ ਮਿਰਚਾਂ
2 ਚਮਚ- ਹਰੀਆਂ ਧਨੀਆਂ
ਲੂਣ ਸੁਆਦ ਅਨੁਸਾਰ
ਤੇਲ- ਤਲਣ ਲਈ
ਵਿਧੀ- 1 ਸਾਰੀਆਂ ਸਮੱਗਰੀਆਂ ਨੂੰ ਇਕ ਕੌਟਰੇ ‘ਚ ਪਾ ਕੇ ਮਿਕਸ ਕਰ ਲਓ। ਇਸ ‘ਚ ਜ਼ਰੂਰਤ ਅਨੁਸਾਰ ਪਾਣੀ ਮਿਲਾਓ।
2 ਘੋਲ ਨੂੰ ਜ਼ਿਆਦਾ ਪਤਲਾ ਨਾ ਕਰੋ ਨਹੀਂ ਤਾਂ ਪੈਨ ਕੇਕ ਠੀਕ ਨਹੀਂ ਬਣੇਗਾ।
3 ਇਕ ਨਾਨ ਸਟਿਕ ਤਵੇ ਨੂੰ ਗਰਮ ਕਰੋ ਅਤੇ ਉਸ ‘ਤੇ ਅੱਧਾ ਚਮਚ ਤੇਲ ਪਾਓ।
4 ਫ਼ਿਰ ਉਸ ‘ਤੇ ਚਮਚ ਘੋਲ ਪਾਓ ਅਤੇ ਘੁਮਾਓ ਉਸ ਨੂੰ ਪੈਨ ਕੇਕ ਦਾ ਆਕਾਰ ਦਿਓ।
5 ਹੁਣ ਕਿਨਾਰਿਆਂ ‘ਤੇ ਤੇਲ ਪਾਓ ਅਤੇ ਪੈਨ ਕੇਕ ਨੂੰ ਸੁਨਿਹਰਾ ਹੋਣ ਤਕ ਪਕਾਓ।
6 ਇਸ ਨੂੰ ਪਲਟ ਦਿਓ ਅਤੇ ਇਸ ਪ੍ਰਕਾਰ ਨਾਲ ਸਾਰੇ ਪੈਨ ਕੇਕ ਤਿਆਰ ਕਰ ਲਓ।
7 ਆਖਿਰ ‘ਚ ਇਸ ਨੂੰ ਪਲੇਟ ‘ਚ ਕੱਢ ਕੇ ਹਰੀ ਚਟਨੀ ਨਾਲ ਪਰੋਸੋ।










