ਮੈਂਗੋ ਮਫ਼ਿਨਜ਼

ਬੱਚਿਆਂ ਨੂੰ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ। ਅਕਸਰ ਤੁਸੀਂ ਆਪਣੇ ਲਾਡਲਿਆਂ ਨੂੰ ਮੈਂਗੋ ਸ਼ੇਕ, ਅੰਬਰਜ਼, ਸਮੂਦੀ ਬਣਾ ਕੇ ਦਿੰਦੇ ਹੋ, ਪਰ ਹਰ ਵਾਰ ਇੱਕ ਹੀ ਤਰ੍ਹਾਂ ਦੀ ਡਿੱਸ਼ ਖਾਣ ਨਾਲ ਬੱਚੇ ਬੋਰ ਹੋ ਜਾਂਦੇ ਹਨ। ਅਜਿਹੀ ਹਾਲਤ ਵਿੱਚ ਤੁਸੀਂ ਉਨ੍ਹਾਂ ਨੂੰ ਮੈਂਗੋ ਮਫ਼ਿਨ ਬਣਾ ਕੇ ਦੇ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਮੈਂਗੋ ਮਫ਼ਿਨ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਾਂਗੇ।
ਸਮੱਗਰੀ
ਮੈਦਾ – 1 ਕੱਪ
ਕਨਡੈਂਸਡ ਮਿਲਕ – 1/2 ਕੱਪ
ਚੀਨੀ ਪਾਊਡਰ – 1/3 ਕੱਪ
ਅੰਬ ਦਾ ਪਲਪ – 1/2 ਕੱਪ
ਇਲਾਇਚੀ ਪਾਊਡਰ – 1/2 ਚੱਮਚ
ਦੁੱਧ – 1/2 ਕੱਪ
ਮੱਖਣ – 1/3 ਕੱਪ (ਪਿਘਲਿਆ ਹੋਇਆ)
ਨਮਕ – 1/4 ਚੱਮਚ ਤੋਂ ਘੱਟ
ਬੇਕਿੰਗ ਸੋਡਾ – 1/4 ਚੱਮਚ
ਬੇਕਿੰਗ ਪਾਊਡਰ – 1 ਚੱਮਚ
ਵਿਧੀ
1. ਸਭ ਤੋਂ ਪਹਿਲਾਂ ਇੱਕ ਬਾਊਲ ਵਿੱਚ 1 ਕੱਪ ਮੈਦਾ, 1/4 ਚੱਮਚ ਬੇਕਿੰਗ ਸੋਡਾ, 1 ਚੱਮਚ ਬੇਕਿੰਗ ਪਾਊਡਰ ਪਾ ਕੇ ਮਿਲਾਓ।
2. ਹੁਣ ਦੂਜੇ ਬਾਊਲ ਵਿੱਚ 1/2 ਕੱਪ ਕਨਡੈਂਸਡ ਮਿਲਕ, 1/3 ਕੱਪ ਪਿਘਲਿਆ ਹੋਇਆ ਮੱਖਣ ਅਤੇ 1/2 ਕੱਪ ਅੰਬ ਦਾ ਪਲਪ ਮਿਲਾ ਕੇ ਚੰਗੀ ਤਰ੍ਹਾਂ ਫ਼ੈਂਟ ਲਓ।
3. ਫ਼ਿਰ ਇਸ ਵਿੱਚ 1/4 ਚੱਮਚ ਤੋਂ ਘੱਟ ਨਮਕ, 1/3 ਕੱਪ ਪਾਊਡਰ ਚੀਨੀ, 1/2 ਚੱਮਚ ਇਲਾਇਚੀ ਪਾਊਡਰ ਨੂੰ ਪੇਸਟ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
4. ਇਸ ਤੋਂ ਬਾਅਦ ਇਸ ਮਿਸ਼ਰਣ ਵਿੱਚ ਥੋੜ੍ਹਾ ਮੈਦਾ ਪਾ ਕੇ ਇੰਨਾ ਫ਼ੈਂਟ ਲਓ ਕਿ ਉਹ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ।
5. ਹੁਣ ਓਵਨ ਨੂੰ 180 ਡਿਗਰੀ, ਸੈਂਟੀਗਰੇਡ ਉੱਤੇ ਗਰਮ ਕਰਨ ਲਈ ਲਗਾ ਦਿਓ। ਦੂਜੇ ਪਾਸੇ ਮਫ਼ਿਨ ਟ੍ਰੇ ‘ਚ ਤੇਲ ਲਗਾ ਲਓ। । ਹੁਣ ਚੱਮਚ ਨਾਲ ਘੋਲ ਨੂੰ ਇਸ ਵਿੱਚ 3/4 ਭਾਗ ਤਕ ਭਰ ਲਓ। ਓਵਨ ਦੇ ਗਰਮ ਹੋਣ ‘ਤੇ ਟ੍ਰੇ ਨੂੰ ਜਾਲੀ ਸਟੈਂਡ ਉੱਤੇ ਰੱਖੋ ਅਤੇ 20 ਮਿਨਿਟ ਲਈ ਟਾਇਮ ਸੈਟ ਕਰ ਦਿਓ। ਤੁਹਾਡੇ ਯੰਮੀ ਮੈਂਗੋ ਮਫ਼ਿਨ ਬਣ ਕੇ ਤਿਆਰ ਹੈ।