ਬਣਾਉਣ ਲਈ ਸਮੱਗਰੀ
250 ਗ੍ਰਾਮ ਮੈਦਾ
250 ਗ੍ਰਾਮ ਬਟਰ
4-5 ਅੰਡੇ
2 ਚਮਚ ਬੇਕਿੰਗ ਪਾਊਡਰ
200 ਗ੍ਰਾਮ ਚੀਨੀ
1 ਕੱਪ ਮੈਂਗੋ ਪਿਊਰੀ
1 ਚਮਚ ਮੈਂਗੋ ਅਸੈਂਸ
2-3 ਅੰਬ
3 ਕੱਪ ਕਰੀਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਓਵਨ ਨੂੰ 150 ਡਿਗਰੀ ‘ਤੇ ਗਰਮ ਕਰੋ।
2. ਹੁਣ 1 ਬਾਊਲ ‘ਚ ਅੰਡਾ ਅਤੇ ਬਟਰ ਚੰਗੀ ਤਰ੍ਹਾਂ ਫ਼ੈਂਟ ਲਓ।
3. ਫ਼ਿਰ ਇਸ ‘ਚ 5 ਚਮਚ ਚੀਨੀ, ਨਮਕ, ਮੈਂਗੋ ਪਿਊਰੀ ਅਤੇ ਮੈਂਗੋ ਅੇਸੈਂਸ ਮਿਲਾ ਕੇ 5 ਮਿੰਟਾਂ ਲਈ ਰੱਖ ਦਿਓ।
4. ਹੁਣ ਇਕ ਬਰਤਨ ‘ਚ ਮੈਦਾ ਅਤੇ ਬੇਕਿੰਗ ਪਾਊਡਰ ਲੈ ਲਓ ਅਤੇ ਉਸ ‘ਚ ਤਿਆਰ ਅੰਡੇ ਦੀ ਪੂਰੀ ਸਮੱਗਰੀ ਨੂੰ ਮਿਲਾ ਕੇ 2 ਮਿੰਟਾਂ ਦੇ ਲਈ ਅਲੱਗ ਰੱਖ ਦਿਓ।
5. ਫ਼ਿਰ ਬੇਕਿੰਗ ਪੈਨ ‘ਚ ਕੇਕ ਦੀ ਤਿਆਰ ਸਮੱਗਰੀ ਪਾਓ ਅਤੇ ਗਰਮ ਓਵਨ ‘ਚ ਰੱਖੋ।
6. ਇਸ ਨੂੰ 35 ਤੋਂ 40 ਮਿੰਟਾਂ ਤੱਕ ਬੇਕ ਕਰ ਲਓ।
7. ਹੁਣ ਚੀਨੀ ਅਤੇ ਕਰੀਮ ਨੂੰ 1 ਬਾਊਲ ‘ਚ ਚੰਗੀ ਤਰ੍ਹਾਂ ਫ਼ੈਂਟ ਲਓ।
8. ਜਦੋਂ ਕੇਕ ਬਣ ਜਾਵੇ ਤਾਂ ਉਸਦੀ ਪੂਰੀ ਸਾਈਡ ਕਰੀਮ ਨਾਲ ਕਵਰ ਕਰੋ ਅਤੇ ਕੇਕ ਨੂੰ ਅੰਬ ਦੇ ਟੁੱਕੜਿਆਂ ਨਾਲ ਸਜਾਓ।










