ਸਮੱਗਰੀ
900 ਮਿ. ਲੀ. ਦੁੱਧ
1/8 ਚਮਚ ਕੇਸਰ
150 ਗ੍ਰਾਮ ਸੁੱਕਾ ਦੁੱਧ
330 ਗ੍ਰਾਮ ਮਿੱਠਾ ਸੰਘਣਾ ਦੁੱਧ
260 ਗ੍ਰਾਮ ਅੰਬ ਦੀ ਪਿਊਰੀ
ਬਣਾਉਣ ਦੀ ਵਿਧੀ
1. ਇੱਕ ਭਾਰੀ ਤਲੇ ਵਾਲੀ ਕੜ੍ਹਾਹੀ ‘ਚ ਦੁੱਧ ਪਾ ਕੇ ਗਰਮ ਕਰੋ। ਇਸ ਨੂੰ ਉਦੋ ਤੱਕ ਪਕਾਓ, ਜਦੋਂ ਤੱਕ ਇਹ ਸੰਘਣਾ ਨਾ ਹੋ ਜਾਵੇ। ਇਸ ਨੂੰ ਨਾਲ-ਨਾਲ ਹਿਲਾਉਂਦੇ ਰਹੋ।
2. ਇਸ ‘ਚ ਕੇਸਰ ਅਤੇ ਕਡ ਠਜ;ਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਜਦੋਂ ਇਹ ਪੱਕ ਕੇ ਅੱਧਾ ਰਹਿ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਲਓ।
4. ਇਸ ਮਿਸ਼ਰਣ ‘ਚ ਹੁਣ ਮਿੱਠਾ ਸੰਘਣਾ ਦੁੱਧ ਅਤੇ ਅੰਬ ਦੀ ਪਿਊਰੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
5. ਇਸ ਨੂੰ ਹੁਣ ਇੱਕ ਐਲਮੁਨੀਅਮ ਦੇ ਪੈਕ ‘ਚ ਕੱਢ ਲਓ ਕੇ ਪੂਰੀ ਰਾਤ ਫ਼ਰਿੱਜਰ ‘ਚ ਜੰਮਣ ਲਈ ਰੱਖ ਦਿਓ।
6. ਆਈਸ ਕਰੀਮ ਜੰਮਣ ਤੋਂ ਬਾਅਦ ਇਸ ਨੂੰ ਕੱਟ ਕੇ ਸਰਵ ਕਰੋ।










