ਸਮੱਗਰੀ
6 ਬਰੈੱਡ
1 ਕੱਪ ਦਹੀਂ
2 ਕੱਪ ਵੇਸਣ
2 ਹਰੀ ਮਿਰਚ ਬਾਰੀਕ ਕੱਟੀ ਹੋਈ
ਅੱਧਾ ਕੱਪ ਧਨੀਆ ਪੱਤੀ
1 ਛੋਟਾ ਚਮਚ ਅਦਰਕ ਦੀ ਪੇਸਟ
ਅੱਧੀ ਸ਼ਿਮਲਾ ਮਿਰਚ ਕੱਟੀ ਹੋਈ
ਅੱਧੀ ਪੱਤਾ ਗੋਭੀ ਕਦੂਕਸ ਕੀਤੀ ਹੋਈ
1 ਵੱਡਾ ਚਮਚ ਮੱਕੀ ਦਾ ਆਟਾ
ਨਮਕ ਸੁਆਦ ਮੁਤਾਬਕ
ਤੇਲ ਜ਼ਰੂਰਤ ਦੇ ਹਿਸਾਬ ਨਾਲ
ਬਾਰੀਕ ਕੱਟਿਆਂ ਹੋਇਆ ਧਨੀਆ ਸਜਾਵਟ ਦੇ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਕਟੋਰੇ ‘ਚ ਬਰੈੱਡ ਦੇ ਛੋਟੇ ਛੋਟੇ ਟੁੱਕੜੇ ਕਰ ਕੇ ਦਹੀਂ ਅਤੇ ਵੇਸਣ ਦੇ ਨਾਲ ਮਿਕਸ ਕਰ ਲਓ।
ਹਰੀ ਮਿਰਚ, ਧਨੀਆ ਪੱਤੀ, ਸ਼ਿਮਲਾ ਮਿਰਚ, ਪੱਤਾਗੋਭੀ,ਲਾਲ ਮਿਰਚ ਪਾਊਡਰ ਅਤੇ ਹਲਦੀ ਪਾਊਡਰ ਮਿਲਾਓ।
ਰੋਲ ਥੋੜ੍ਹੇ ਕ੍ਰਿਸਪੀ ਬਣਾਉਣ ਲਈ ਮੱਕੀ ਦੇ ਆਟੇ ‘ਚ ਮਿਲਾ ਕੇ ਕਟਲੇਟ ਤਿਆਰ ਕਰ ਲਓ।
ਘੱਟ ਗੈਸ ‘ਤੇ ਇੱਕ ਕੜਾਈ ‘ਚ ਤੇਲ ਗਰਮ ਕਰਨ ਲਈ ਰੱਖੋ ਅਤੇ ਫ਼ਿਰ ਇਸ ਨੂੰ ਤਲ ਲਓ।
ਕੱਟਲੇਟ ਦੇ ਗੋਲਡਨ ਬ੍ਰਾਊਨ ਹੁੰਦੇ ਹੀ ਇਨ੍ਹਾਂ ਨੂੰ ਇੱਕ ਪਲੇਟ ‘ਚ ਰੱਖ ਲਓ।
ਦਹੀ ਬਰੈੱਡ ਰੋਲ ਤਿਆਰ ਹੈ ਧਨੀਏ ਦੇ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।










