ਪੰਜਾਬ ‘ਚ ਹੋਈ ਸਰਦੀਆਂ ਦੀ ਪਹਿਲੀ ਬਾਰਸ਼

rain-in-punjab.ਚੰਡੀਗੜ੍ਹ : ਸਰਦੀਆਂ ਦੀ ਪਹਿਲੀ ਬਾਰਸ਼ ਹੋਣ ਨਾਲ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਬੂੰਦਾ-ਬਾਂਦੀ ਹੋਈ। ਗੁਆਂਢੀ ਸੂਬੇ ਹਰਿਆਣਾ ਵਿਚ ਵੀ ਹੋਈ ਹਲਕੀ ਬਾਰਸ਼ ਨੇ ਠੰਢ ਵਿਚ ਇਜ਼ਾਫਾ ਕੀਤਾ ਹੈ। ਖੇਤੀ ਵਿਗਿਆਨੀਆਂ ਨੇ ਇਸ ਬਾਰਸ਼ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਦੱਸਿਆ ਹੈ ਕਿਉਂਕਿ ਕਾਫੀ ਲੰਮੇ ਵਕਫੇ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿਚ ਬਾਰਸ਼ ਦੀ ਆਮਦ ਹੋਈ ਹੈ।