ਨਵੀਂ ਦਿੱਲੀ : ਅਮਰੀਕਾ ਵਿਚ ਫਾਰਚੂਨ ਮੈਗਜ਼ੀਨ ਦੇ ਕਵਰ ਪੇਜ ‘ਤੇ ਐਮੇਜ਼ੌਨ ਦੇ ਸੀਈਓ ਜੈੱਫ ਬੇਜਸ ਨੂੰ ਭਗਵਾਨ ਵਿਸ਼ਨੂੰ ਦੇ ਰੂਪ ਵਿਚ ਦਿਖਾਏ ਜਾਣ ‘ਤੇ ਬਵਾਲ ਮਚ ਗਿਆ ਹੈ। ਭਾਰਤੀਆਂ ਨੇ ਇਸ ਤਸਵੀਰ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਹੈ। ਫਾਰਚੂਨ ਦੇ ਕੌਮਾਂਤਰੀ ਐਡੀਸ਼ਨ ਨੇ ਭਾਰਤ ਵਿਚ ਐਮਾਜ਼ੋਨ ਦੇ ਕਾਰੋਬਾਰ ਲਈ ਇਸ ਵਾਰ ਕਵਰ ਸਟੋਰੀ ਛਾਪੀ ਹੈ। ਭਾਰਤ ਵਿਚ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ।ਮੈਗਜ਼ੀਨ ਦੇ ਕਵਰ ਪੇਜ ਵਿਚ ਜੈੱਫ ਬੇਜਸ ਨੂੰ ਭਗਵਾਨ ਵਿਸ਼ਨੂੰ ਦਿਖਾਇਆ ਗਿਆ ਹੈ। ਪਹਿਲੇ ਪੇਜ ‘ਤੇ ਐਮੇਜ਼ੌਨ ਦੀ ਭਾਰਤ ਵਿਚ ਚੜ੍ਹਾਈ ਦਾ ਸਲੋਗਨ ਵੀ ਲਿਖਿਆ ਗਿਆ ਹੈ। ਕਵਰ ਪੇਜ ‘ਤੇ ਜੈੱਫ ਦੀ ਤਸਵੀਰ ਦੇ ਹੱਥ ਵਿਚ ਕਮਲ ਦਾ ਫੁੱਲ ਫੜਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਇਸ ਕਵਰ ਪੇਜ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਹਾਲਾਂਕਿ ਵਿਵਾਦ ਹੋਣ ਤੋਂ ਬਾਅਦ ਮੈਗਜ਼ੀਨ ਦੇ ਐਡੀਟਰ ਇਨ ਚੀਫ ਨੇ ਮੁਆਫੀ ਮੰਗੀ ਹੈ।















