ਪਿਆਜ਼ ਮਸਾਲਾ ਬਨਜ਼

ਆਪਣੇ ਬਾਜ਼ਾਰ ਤੋਂ ਮੰਗਵਾ ਕੇ ਬੰਨ ਤਾਂ ਖਾਦੇ ਹੋਣਗੇ ਪਰ ਪਿਆਜ਼ ਅਤੇ ਮਸਾਲੇਦਾਰ ਬੰਨ ਸ਼ਾਹਿਦ ਹੀ ਖਾਧਾ ਹੋਵੇਗਾ। ਅੱਜ ਅਸੀਂ ਤੁਹਾਡੀ ਸਵੇਰ ਜਾਂ ਸ਼ਾਮ ਦੀ ਚਾਹ ਸਪੈਸ਼ਲ ਬਣਾਉਣ ਲਈ ਪਿਆਜ਼ ਮਸਾਲਾ ਬੰਨਸ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਨੂੰ ਖਾ ਕੇ ਤੁਹਾਡਾ ਵਾਰ-ਵਾਰ ਖਾਣ ਦਾ ਮਨ ਕਰੇਗਾ। ਜਾਣੋਂ ਇਸ ਦੀ ਵਿਧੀ ਬਾਰੇ।
ਸਮੱਗਰੀ
ਗਰਮ ਦੁੱਧ – 250 ਮਿਲੀਲੀਟਰ
ਸ਼ੂਗਰ – 2 ਚੱਮਚ
ਖਮੀਰ – 1 ਚੱਮਚ
ਕਣਕ ਦਾ ਆਟਾ – 310 ਗ੍ਰਾਮ
ਮੈਦਾ – 155 ਗ੍ਰਾਮ
ਨਮਕ – 1/2 ਚੱਮਚ
ਬੇਕਿੰਗ ਪਾਊਡਰ – 1/2 ਚੱਮਚ
ਤੇਲ – 2 ਚੱਮਚ
ਪਿਆਜ਼ – 100 ਗ੍ਰਾਮ
ਲਸਣ – 1 ਚੱਮਚ
ਜੀਰਾ -2 ਚੱਮਚ
ਧਨੀਆ – 1 ਚੱਮਚ
ਹਰੀ ਮਿਰਚ – 1 ਚੱਮਚ
ਦੁੱਧ – 50 ਮਿ. ਲੀ.
ਤੇਲ – 1 ਤੇਜ਼ਪੱਤਾ
ਦੁੱਧ – ਬਰੱਸ਼ ਕਰਨ ਲਈ
ਪਿਆਜ਼ ਦੇ ਟੁੱਕੜੇ- ਗਾਰਨਿਸ਼ ਲਈ
ਧਨੀਆ – ਗਾਰਨਿਸ਼ ਲਈ
ਲਾਲ ਮਿਰਚ – ਗਾਰਨਿਸ਼ ਲਈ
ਵਿਧੀ
1. ਸਭ ਤੋਂ ਪਹਿਲਾਂ ਬਾਊਲ ‘ਚ 250 ਮਿਲੀਲੀਟਰ ਗਰਮ ਦੁੱਧ, 2 ਚੱਮਚ ਚੀਨੀ, 1 ਚੱਮਚ ਖਮੀਰ ਮਿਕਸ ਕਰਕੇ 10 ਮਿੰਟ ਲਈ ਰੱਖ ਦਿਓ।
2. ਹੁਣ ਇਸ ‘ਚ 310 ਗ੍ਰਾਮ ਕਣਕ ਦਾ ਆਟਾ, 155 ਗ੍ਰਾਮ ਮੈਦਾ, 1/2 ਚੱਮਚ ਨਮਕ, 1/2 ਚੱਮਚ ਬੇਕਿੰਗ ਪਾਊਡਰ, 2 ਚੱਮਚ ਤੇਲ, 100 ਗ੍ਰਾਮ ਪਿਆਜ਼, 1 ਚੱਮਚ ਲਸਣ, 2 ਚੱਮਚ ਜੀਰਾ, 1 ਚੱਮਚ ਧਨੀਆ, 1 ਚੱਮਚ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਫ਼ਿਰ ਇਸ ‘ਚ 50 ਮਿ.ਲੀ. ਦੁੱਧ ਪਾ ਕੇ ਆਟੇ ਦੀ ਤਰ੍ਹਾਂ ਗੁੰਨ ਲਓ।
4. ਇਸ ਤੋਂ ਬਾਅਦ ਇਸ ‘ਚ 1 ਚੱਮਚ ਤੇਲ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ ਫ਼ਿਰ 1 ਘੰਟੇ ਲਈ ਰੱਖ ਦਿਓ।
5. ਹੁਣ ਆਟੇ ਨੂੰ ਰੋਲ ਕਰਕੇ ਬਰਾਬਰ ਭਾਗਾਂ ‘ਚ ਵੰਡ ਕੇ ਗੇਂਦ ਦੀ ਤਰ੍ਹਾਂ ਗੋਲ ਕਰਕੇ ਬੇਕਿੰਗ ਟ੍ਰੇਅ ‘ਤੇ ਰੱਖ ਦਿਓ।
6. ਫ਼ਿਰ ਇਸ ਨੂੰ ਕੱਪੜੇ ਨਾਲ ਕਵਰ ਕਰ ਕੇ 30 ਮਿੰਟ ਲਈ ਇਕ ਪਾਸੇ ਰੱਖ ਦਿਓ ਅਤੇ ਫ਼ਿਰ ਬਾਅਦ ‘ਚ ਬਰੱਸ਼ ਨਾਲ ਦੁੱਧ ਲਗਾ ਕੇ ਪਿਆਜ਼ ਦੇ ਸਲਾਈਸ, ਧਨੀਏ ਅਤੇ ਲਾਲ ਮਿਰਚ ਨਾਲ ਗਾਰਨਿਸ਼ ਕਰੋ।
7. ਹੁਣ ਇਸ ਨੂੰ 400 ਡਿੱਗਰੀ ਐੱਫ਼/ 200 ਡਿੱਗਰੀ ਸੀ ‘ਤੇ ਓਵਨ ‘ਚ 20 ਮਿੰਟ ਤੱਕ ਪਕਾਓ।
8. ਪਿਆਜ਼ ਮਸਾਲਾ ਬਨਸ ਤਿਆਰ ਹੈ। ਸਰਵ ਕਰੋ।