ਪਹਿਲੀ ਵਾਰ ਭਾਰਤ ਜਾਵੇਗਾ ਮਾਈਕ ਟਾਇਸਨ

ਮੁੰਬਈ – ਮੁੱਕੇਬਾਜ਼ੀ ਲੈਜੈਂਡ ਮਾਈਕ ਟਾਇਸਨ ਦੁਨੀਆ ਦੀ ਪਹਿਲੀ ਗਲੋਬਲ ਟੀਮ ਮਿਕਸਡ ਮਾਰਸ਼ਲ ਆਰਟਸ ਲੀਗ ਕੁਮਿਤੇ 1 (Kumite 1 League) ਲਈ ਸਤੰਬਰ ‘ਚ ਪ੍ਰਚਾਰ ਦੇ ਲਈ ਭਾਰਤ ਆਵੇਗਾ। ਮਿਕਸਡ ਮਾਰਸ਼ਲ ਆਰਟਸ ‘ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਟੀਮਾਂ ਆਪੋ-ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨਗੀਆਂ। ਭਾਰਤ ਆਪਣਾ ਪਹਿਲਾ ਕੁਮਿਤੇ 1 ਮੁਕਾਬਲਾ ਸੰਯੁਕਤ ਅਰਬ ਅਮੀਰਾਤ ਨਾਲ ਖੇਡੇਗਾ।

ਟਾਇਸਨ ਨੇ ਕੁਮਿਤੇ 1 ਲੀਗ ਨਾਲ ਕਰਾਰ ਕੀਤਾ ਹੈ ਅਤੇ ਉਹ ਪਹਿਲੀ ਵਾਰ ਭਾਰਤ 29 ਸਤੰਬਰ ਨੂੰ ਲੀਗ ਦੇ ਲੌਂਚ ‘ਤੇ ਆਵੇਗਾ ਜੋ ਮੁੰਬਈ ਦੇ ਵਰਲੀ NSCI ਡੋਮ ‘ਚ ਹੋਵੇਗਾ। ਲੀਗ ‘ਚ ਲਾਈਵ ਸਕੋਰਿੰਗ ਹੋਵੇਗੀ ਜੋ ਇਸ ਤੋਂ ਪਹਿਲਾਂ ਕਦੀ ਕੌਮਬੈਟ ਸਪੋਰਟਸ ‘ਚ ਨਹੀਂ ਦੇਖੀ ਗਈ। ਮੁੱਕੇਬਾਜ਼ੀ ਲੈਜੈਂਡ ਟਾਇਸਨ ਨੇ ਕਿਹਾ, ਇਹ ਮੇਰੀ ਪਹਿਲੀ ਭਾਰਤ ਯਾਤਰਾ ਹੋਵੇਗੀ ਅਤੇ ਮੈਨੂੰ ਖਸਘਘਘਸ਼ੁਸ਼ੀ ਹੈ ਕਿ ਮੈਂ ਕੁਮਿਤੇ 1 ਲੀਗ ਨਾਲ ਜੁੜਿਆ ਹਾਂ। ਮੈਂ ਲੌਂ ਈਵੈਂਟ ‘ਚ ਭਾਰਤ ‘ਚ ਰਹਾਂਗਾ ਅਤੇ ਮੈਂ ਭਾਰਤ ‘ਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬੇਤਾਬ ਹਾਂ।