ਪਰਗਟ ਸਿੰਘ ਦੀ ਤਾਜਪੋਸ਼ੀ ‘ਚ ਸ਼ਾਮਲ ਹੋਣ ਪੁੱਜੇ MP ਚਰਨਜੀਤ ਚੰਨੀ, ਦਿੱਤਾ ਵੱਡਾ ਬਿਆਨ

ਜਲੰਧਰ/ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਅੱਜ ਚੰਡੀਗੜ੍ਹ ਵਿਖੇ ਤਾਜਪੋਸ਼ੀ ਹੋ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪ੍ਰਗਟ ਸਿੰਘ ਦੀ ਤਾਜਪੋਸ਼ੀ ਸਮਾਗਮ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਬਦਲਿਆ ਹੈ ਤਾਂ ਪੰਜਾਬ ਦੀ ਵੀ ਫਿਜ਼ਾ ਬਦਲੇਗੀ। ਉਨ੍ਹਾਂ ਕਿਹਾ ਕਿ ਮੈਂ ਹੈਂਡਬਾਲ ਅਤੇ ਪਰਗਟ ਸਿੰਘ ਹਾਕੀ ਦੇ ਖਿਡਾਰੀ ਰਹੇ ਹਨ। ਅਸੀਂ ਦੋਵੇਂ ਖਿਡਾਰੀ ਹਾਂ, ਪਾਸ ਦੇ ਕੇ ਇਕੱਠੇ ਲੜਾਂਗੇ। ਕਾਂਗਰਸ ਭਵਨ ਪਹੁੰਚੇ ਚੰਨੀ ਨੇ ਹਾਕੀ ਦੀ ਖੇਡ ਦਾ ਹਵਾਲਾ ਦਿੰਦੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਪਾਸ ਕਦੋਂ ਅਤੇ ਕਿਸ ਨੂੰ ਦੇਣਾ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਪ੍ਰਗਟ ਸਿੰਘ ਦੋਵੇਂ ਖਿਡਾਰੀ ਹਨ ਅਤੇ ਪਾਸ ਦੇ ਕੇ ਇੱਕਜੁੱਟ ਹੋ ਕੇ ਪੰਜਾਬ ਲਈ ਲੜਨਗੇ। ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਮੌਸਮ ਬਦਲ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਦੀ ਫਿਜ਼ਾ ਵੀ ਬਦਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਸ਼ਾਂਤੀਪਸੰਦ ਮਾਹੌਲ ਅਤੇ ਇਕ ਨਵੀਂ ਸਰਕਾਰ ਮਿਲੇਗੀ, ਜੋ ਸੂਬੇ ‘ਚ ਚੰਗਾ ਮਾਹੌਲ ਸਿਰਜੇਗੀ।
ਹਾਕੀ ਦੀ ਖੇਡ ਰਾਹੀਂ ਦਿੱਤਾ ਏਕਤਾ ਦਾ ਸੁਨੇਹਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਗਟ ਸਿੰਘ ਨਾਲ ਆਪਣੀ ਤੁਲਨਾ ਖਿਡਾਰੀਆਂ ਵਜੋਂ ਕਰਦਿਆਂ ਕਿਹਾ ਕਿ ਉਹ ਹੈਂਡਬਾਲ ਦੀ ਖੇਡ ਨਾਲ ਜੁੜੇ ਰਹੇ ਹਨ, ਜਦਕਿ ਪ੍ਰਗਟ ਸਿੰਘ ਹਾਕੀ ਦੇ ਖਿਡਾਰੀ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਪਾਸ ਦੇ ਕੇ ਟੀਮ ਨੂੰ ਅੱਗੇ ਵਧਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਉਹ ਦੋਵੇਂ ਵੀ ਆਪਸੀ ਤਾਲਮੇਲ ਨਾਲ ਇਕੱਠੇ ਹੋ ਕੇ ਲੜਨਗੇ। ਚੰਨੀ ਦੇ ਇਸ ਬਿਆਨ ਨੂੰ ਪ੍ਰਗਟ ਸਿੰਘ ਨਾਲ ਮਿਲ ਕੇ ਕੰਮ ਕਰਨ ਅਤੇ ਪਾਰਟੀ ‘ਚ ਏਕਤਾ ਦਾ ਸੁਨੇਹਾ ਦੇਣ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਫਿਜ਼ਾ ਬਦਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਨੂੰ ਸ਼ਾਂਤੀਪੂਰਨ ਮਾਹੌਲ ਮਿਲੇਗਾ।
ਮੌਸਮ ਦਾ ਜ਼ਿਕਰ ਕਰਦਿਆਂ ਪੰਜਾਬ ‘ਚ ਬਦਲਾਅ ਦੀ ਆਸ ਜਤਾਈ
ਚੰਨੀ ਨੇ ਮੀਂਹ ਅਤੇ ਸੁਹਾਵਣੇ ਹੋਏ ਮੌਸਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਮਾਤਮਾ ਵੀ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਫਿਜ਼ਾ ਬਦਲੇਗੀ। ਉਨ੍ਹਾਂ ਆਸ ਜਤਾਈ ਕਿ ਪੰਜਾਬ ਨੂੰ ਇਕ ਚੰਗੀ ਸਰਕਾਰ ਮਿਲੇਗੀ, ਜੋ ਸੂਬੇ ‘ਚ ਸ਼ਾਂਤੀਪੂਰਨ ਅਤੇ ਸੁਖਾਵਾਂ ਮਾਹੌਲ ਬਣਾਉਣ ਵੱਲ ਕੰਮ ਕਰੇਗੀ।
ਪ੍ਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਚੰਨੀ ਵੱਲੋਂ ਦਿੱਤਾ ਗਿਆ ਇਹ ਬਿਆਨ ਪੰਜਾਬ ਕਾਂਗਰਸ ਦੀ ਅਗਲੀ ਸਿਆਸੀ ਰਣਨੀਤੀ ਅਤੇ ਪਾਰਟੀ ਆਗੂਆਂ ਵਿਚਕਾਰ ਤਾਲਮੇਲ ਦੇ ਸੰਦਰਭ ‘ਚ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਚੰਨੀ ਨੇ ਆਪਣੇ ਬਿਆਨ ‘ਚ ਮੁੱਖ ਤੌਰ ’ਤੇ ਖੇਡ ਦੀ ਉਦਾਹਰਨ ਦੇ ਕੇ ਇਕੱਠੇ ਹੋ ਕੇ ਲੜਨ ਅਤੇ ਪੰਜਾਬ ਵਿੱਚ ਬਦਲਾਅ ਦੀ ਆਸ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਸੂਬਾਈ ਸੰਗਠਨ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਨਵੇਂ ਪ੍ਰਦੇਸ਼ ਪ੍ਰਧਾਨ ਪਰਗਟ ਸਿੰਘ ਦਾ ਅਹੁਦਾ ਸੰਭਾਲਣ ਦਾ ਸਮਾਗਮ ਸਿਆਸੀ ਤੌਰ ’ਤੇ ਅਹਿਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ’ਚ ਹੋ ਰਹੇ ਇਸ ਸਮਾਗਮ ਦੌਰਾਨ ਪਾਰਟੀ ਦੀ ਅੰਦਰੂਨੀ ਏਕਤਾ, ਸੀਨੀਅਰ ਆਗੂਆਂ ਵਿਚਾਲੇ ਤਾਲਮੇਲ ਅਤੇ ਨਵੀਂ ਲੀਡਰਸ਼ਿਪ ਨੂੰ ਮਿਲਣ ਵਾਲੇ ਸਮਰਥਨ ’ਤੇ ਨਜ਼ਰਾਂ ਰਹਿਣਗੀਆਂ। ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਤੇ ਏ. ਆਈ. ਸੀ. ਸੀ. ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਸਮੇਤ ਕੇਂਦਰੀ ਲੀਡਰਸ਼ਿਪ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਇਸ ਸਮਾਗਮ ਦੀ ਅਹਿਮੀਅਤ ਹੋਰ ਵਧਾ ਰਹੀ ਹੈ।