ਪਨੀਰ ਸੈਂਡਵਿੱਚ ਪਕੌੜਾ

ਪਨੀਰ ਦਾ ਨਾਮ ਸੁਣਦੇ ਹੀ ਮੂੰਹ ‘ਚ ਪਾਣੀ ਆਉਣ ਲਗਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਡਿਸ਼ਿਜ਼ ਤਿਆਰ ਕੀਤੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਜਿਸ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਉਸ ਦਾ ਨਾਮ ਪਨੀਰ ਸੈਂਡਵਿਚ ਪਕੌੜਾ ਹੈ। ਇਹ ਖਾਣ ‘ਚ ਬਹੁਤ ਹੀ ਲਾਜਵਾਬ ਅਤੇ ਬਣਾਉਣ ‘ਚ ਕਾਫ਼ੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
(ਲਾਲ ਮਿਰਚ ਚਟਨੀ ਲਈ)
ਲਾਲ ਮਿਰਚ – 15 ਗ੍ਰਾਮ
ਲਸਣ – 40 ਗ੍ਰਾਮ
ਨਮਕ – 1/2 ਚੱਮਚ
ਜ਼ੀਰਾ – 1 ਚੱਮਚ

ਪੁਦੀਨਾ ਅਤੇ ਧਨੀਆ ਚਟਨੀ ਲਈ ਸਮੱਗਰੀ
ਪੁਦੀਨਾ – 20 ਗ੍ਰਾਮ
ਧਨੀਆ – 20 ਗ੍ਰਾਮ
ਹਰੀ ਮਿਰਚ – 6-7
ਪਿਆਜ – 25 ਗ੍ਰਾਮ
ਅਦਰਕ – 1 ਚੱਮਚ
ਅਨਾਰਦਾਣਾ ਪਾਊਡਰ – 1 ਚੱਮਚ
ਨਮਕ – 1/2 ਚੱਮਚ
ਪਾਣੀ – 2 ਚੱਮਚ
ਸੈਂਡਵਿਚ ਪਕੌੜੇ ਲਈ ਸਮੱਗਰੀ
ਪਨੀਰ – 350 ਗ੍ਰਾਮ
ਵੇਸਣ – 150 ਗ੍ਰਾਮ
ਲਾਲ ਮਿਰਚ – 1 ਚੱਮਚ
ਧਨੀਆ ਪਾਊਡਰ – 1 ਚੱਮਚ
ਅਜਵਾਇਨ ਦੇ ਬੀਜ – 1 ਚੱਮਚ
ਅਦਰਕ-ਲਸਣ ਦਾ ਪੇਸਟ – 1 ਚੱਮਚ
ਅੰਬਚੂਰ – 1 ਚੱਮਚ
ਨਮਕ – 1 ਚੱਮਚ
ਪਾਣੀ – 250 ਮਿਲੀਲੀਟਰ
ਤੇਲ – ਤਲਣ ਲਈ
ਵਿਧੀ
ਲਾਲ ਮਿਰਚ ਚਟਨੀ ਬਣਾਉਣ ਦੀ ਵਿਧੀ
1.ਬਲੈਂਡਰ ਵਿੱਚ 15 ਗ੍ਰਾਮ ਲਾਲ ਮਿਰਚ, 40 ਗ੍ਰਾਮ ਲਸਣ, 1/2 ਚੱਮਚ ਨਮਕ, 1 ਚੱਮਚ ਜੀਰਾ ਪਾ ਕੇ ਬਲੈਂਡ ਕਰ ਲਓ ਅਤੇ ਇੱਕ ਪਾਸੇ ਰੱਖ ਦਿਓ।