ਕ੍ਰਿਕਟ ਖੇਡਦਿਆਂ ਸਿਰ ‘ਤੇ ਬੱਲਾ ਲੱਗਣ ਨਾਲ ਹੋਈ ਮੌਤ

ਕਲਿਆਣੀ – ਪਹਿਲੇ ਸਾਲ ਦੇ ਪੈਰਾਮੈਡਿਕ ਵਿਦਿਆਰਥੀ ਅਚਾਰੀਆ ਨੂੰ ਇੱਥੇ 9”9 ਮੋਰੇ ਗਰਾਊਂਡ ‘ਤੇ ਕ੍ਰਿਕਟ ਖੇਡਣਾ ਮਹਿੰਗਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਕ੍ਰਿਕਟ ਦੇ ਅਭਿਆਸ ਸੈਸ਼ਨ ਦੌਰਾਨ ਸੋਮਵਾਰ ਨੂੰ ਇਹ ਹਾਦਸਾ ਵਾਪਰਿਆ।
ਦਰਅਸਲ ਜਦੋਂ ਕੌਸ਼ਿਕ ਵਿਕਟ ਦੇ ਪਿੱਛੇ ਖੜ੍ਹਾ ਸੀ, ਉਸ ਦੀ ਟੀਮ ਦੇ ਹੀ ਸੰਦੀਪ ਮਿਸ਼ਰਾ ਜਦੋਂ ਗੇਂਜ ਨੂੰ ਹਿਟ ਕਰਨ ਦਾ ਯਤਨ ਕਰ ਰਿਹਾ ਸੀ ਓਦੋਂ ਵਿਕਟਕੀਪਿੰਗ ਕਰ ਰਹੇ ਕੌਸ਼ਿਕ ਦੇ ਸਿਰ ‘ਤੇ ਤੇਜ਼ੀ ਨਾਲ ਬੱਲਾ ਜਾ ਲੱਗਾ। ਉਹ ਉਸੇ ਸਮੇਂ ਜ਼ਮੀਨ ‘ਤੇ ਡਿੱਗ ਪਿਆ ਜਿਸ ਤੋਂ ਬਾਅਦ ਉਸ ਨੂੰ ਜਵਾਹਲਾਲ ਨਹਿਰੂ ਮੇਮੋਰੀਅਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮੁਰਸ਼ੀਦਾਬਾਦ ਦੇ ਖਾਰਗ੍ਰਾਮ ਦੇ ਰਹਿਣ ਵਾਲੇ 21 ਸਾਲਾਂ ਕੌਸ਼ਿਕ ਦੇ ਪਰਿਵਾਰ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਚਸ਼ਮਦੀਦਾ ਦਾ ਮੰਨਣਾ ਹੈ ਉਸ ਦੇ ਸਿਰ ‘ਤੇ ਬੱਲੇ ਦਾ ਪਿੱਛਲਾ ਹਿੱਸਾ ਬਹੁਤ ਤੇਜ਼ੀ ਨਾਲ ਲੱਗਾ ਸੀ। ਅੰਤਰਰਾਸ਼ਟਰੀ ਕ੍ਰਿਕਟ ‘ਚ ਆਸਟ੍ਰੇਲੀਆ ਦੇ ਫ਼ਿਲੀਪ ਹਿਊਜ਼ ਦੀ ਮੌਤ ਸਿਰ ‘ਤੇ ਮੈਚ ਦੇ ਦੌਰਾਨ ਗੇਂਦ ਲਗਣ ਨਾਲ ਹੋਈ ਸੀ ਜਿਸ ਤੋਂ ਬਾਅਦ ਹਰ ਪੱਧਰ ‘ਤੇ ਕ੍ਰਿਕਟ ‘ਚ ਸਾਵਧਾਨੀ ਵਰਤਣ ਅਤੇ ਵਿਕਟਕੀਪਰਾਂ ਦੇ ਵੀ ਹੈਲਮੈਂਟ ਪਹਿਨ ਕੇ ਖੇਡਣ ਦਾ ਨਿਯਮ ਸਖ਼ਤੀ ਨਾਲ ਲਾਗੂ ਹੈ।