ਸਮੱਗਰੀ
– ਆਟਾ 130 ਗ੍ਰਾਮ
– ਕਦੂਕਸ ਕੀਤਾ ਹੋਇਆ ਪਨੀਰ 55 ਗ੍ਰਾਮ
– ਬਾਰੀਕ ਕੱਟਿਆ ਪਿਆਜ਼ 70 ਗ੍ਰਾਮ
– ਬਾਰੀਕ ਕੱਟੀ ਹਰੀ ਮਿਰਚ 1/2 ਚੱਮਚ
– ਨਮਕ 1 ਛੋਟਾ ਚੱਮਚ
– ਪਾਣੀ 100 ਮਿਲੀਲੀਟਰ
– ਤੇਲ ਜ਼ਰੂਰਤ ਮੁਤਾਬਕ
ਬਣਾਉਣ ਦੀ ਵਿਧੀ
1. ਇਕ ਬਾਊਲ ਲਓ ਅਤੇ ਇਸ ‘ਚ 130 ਗ੍ਰਾਮ ਆਟਾ, 55 ਗ੍ਰਾਮ ਕਦੂਕਸ ਕੀਤਾ ਹੋਇਆ ਪਨੀਰ, 1/2 ਚੱਮਚ ਛੋਟਾ ਚੱਮਚ ਬਾਰੀਕ ਕੱਟੀ ਹਰੀ ਮਿਰਚ, 1 ਛੋਟਾ ਚੱਮਚ ਨਮਕ ਅਤੇ 100 ਮਿਲੀਲੀਟਰ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ।
2. ਫ਼ਿਰ ਇਸ ਨੂੰ ਆਟੇ ਦੇ ਮਿਸ਼ਰਣ ਦਾ ਕੁਝ ਹਿੱਸਾ ਲਓ ਅਤੇ ਇਸ ਨੂੰ ਸਾਧਾਰਨ ਰੋਟੀ ਦੀ ਤਰ੍ਹਾਂ ਵੇਲ ਲਓ।
3. ਇਸ ਤੋਂ ਬਾਅਦ ਘੱਟ ਗੈਸ ‘ਤੇ ਇਕ ਪੈਨ ਗਰਮ ਕਰੋ ਅਤੇ ਤਿਆਰ ਰੋਟੀ ਨੂੰ ਇਸ ਗਰਮ ਪੈਨ ‘ਤੇ ਪਾਓ ਅਤੇ 3 ਮਿੰਟ ਲਈ ਪਕਾਓ। ਇਸ ਤੋਂ ਬਾਅਦ ਇਸ ਪਰੌਂਠੇ ਨੂੰ ਪਲਟੋ ਅਤੇ ਇਕ ਚੱਮਚ ਨਾਲ ਇਸ ਦੇ ਉੱਪਰ ਫ਼ੈਲਾ ਲਓ ਅਤੇ ਘੱਟ ਗੈਸ ‘ਤੇ ਇਸ ਨੂੰ ਹਲਕਾ ਬ੍ਰਾਊਨ ਹੋਣ ਤਕ ਪਕਾਓ।
4. ਇਸ ਪ੍ਰਕਿਰਿਆ ਨੂੰ ਦੁਹਰਾਉਂਦੇ ਹੋਏ ਪਰੌਂਠੇ ਨੂੰ ਦੂਜੀ ਸਾਈਡ ਤੋਂ ਵੀ ਪਕਾ ਲਓ।
5. ਤੁਹਾਡਾ ਪਨੀਰ ਅਤੇ ਸਪਰਿੰਗ ਪਿਆਜ਼ ਪਰੌਂਠਾ ਤਿਆਰ ਹੈ ਇਸ ਨੂੰ ਤਾਜ਼ੇ ਦਹੀਂ ਜਾਂ ਮੱਖਣ ਦੇ ਨਾਲ ਗਰਮਾ-ਗਰਮ ਸਰਵ ਕਰੋ।










