ਪਟਿਆਲਾ ‘ਚ ਡੇਰਾ ਸਿਰਸਾ ਦੇ ‘ਨਾਮ ਚਰਚਾ’ ਘਰਾਂ ਨੂੰ ਲੱਗੇ ਤਾਲੇ, ਸੁਰੱਖਿਆ ਦੇ ਸਖਤ ਪ੍ਰਬੰਧ

ਪਟਿਆਲਾ : ਪੰਜਾਬ ‘ਚ ਡੇਰਾ ਮੁਖੀ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਮਾਣਾ ਇਲਾਕੇ ਅਤੇ ਪਾਤੜਾਂ ਇਲਾਕੇ ਦੇ ਨਾਮ ਚਰਚਾ ਘਰਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਤਾਲੇ ਲਾ ਦਿੱਤੇ ਹਨ। ਸਮਾਣਾ ਦੇ ਕਾਹਨਗੜ੍ਹ ਰੋਡ, ਲਲੌਛੀ, ਕੁਲਾਰਾ, ਘੱਗਾ ਆਦਿ ਨਾਮ ਚਰਚਾ ਘਰਾਂ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।