ਡੇਰਾ ਸਮਰਥਕਾਂ ਕੋਲੋਂ AK-47 ਅਤੇ ਰਾਈਫਲ ਬਰਾਮਦ : DGP

ਪੰਚਕੂਲਾ — ਪੰਚਕੂਲਾ ‘ਚ ਹੋਈ ਹਿੰਸਾ ਦੇ ਲਈ ਪੁਲਸ ਦੀ ਨਾਕਾਮੀ ‘ਤੇ ਡੀ.ਜੀ.ਪੀ ਨੇ ਇਤਰਾਜ਼ ਕੀਤਾ ਹੈ। ਮੁੱਖ ਸਕੱਤਰ ਡੀ.ਐਸ. ਢੇਸੀ ਅਤੇ ਡੀ.ਜੀ.ਪੀ ਸੰਧੂ ਦੀ ਸਾਂਝਾ ਪ੍ਰੈਸ ਕਾਨਫਰੈਂਸ ‘ਚ ਸੰਧੂ ਨੇ ਕਿਹਾ ਕਿ ਪੁਲਸ ਨਾਕਾਮ ਰਹੀ ਹੈ। ਕਈ ਡੇਰਾ ਸਮਰਥਕਾਂ ਤੋਂ ਏ.ਕੇ 47 ਅਤੇ ਰਾਈਫਲ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਕਈ ਪਿਸਟਲ ਵੀ ਡੇਰਾ ਸਮਰਥਕਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ। ਡੀ.ਜੀ.ਪੀ. ਸੰਧੂ ਨੇ ਕਿਹਾ ਹੈ ਕਿ ਕਦੇ-ਕਦੇ ਜ਼ਿਆਦਾ ਭੀੜ ਦੇ ਕਾਰਨ ਪੁਲਸ ਨੂੰ ਪਿੱਛੇ ਹਟਣਾ ਪੈਂਦਾ ਹੈ। ਪਰ ਮਾਮਲੇ ‘ਚ ਪੁਲਸ ਨੇ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਪੂਰੇ ਮਾਮਲੇ ਨੂੰ ਲੀਡ ਕੀਤਾ ਸੀ ਅਤੇ ਇਸ ‘ਚ ਹਾਲਾਤ ਨੂੰ ਸੰਭਾਲਣ ਦੇ ਲਈ ਪੁਲਸ ਵਲੋਂ ਪੂਰੀ ਕੋਸ਼ਿਸ਼ ਕੀਤੀ ਗਈ।