ਨਿਊਟਰੀ ਟਿੱਕੀਆਂ

images-300x168ਚੰਗਾ ਅਤੇ ਸਿਹਤਮੰਦ ਖਾਣਾ ਖਾਣ ਨਾਲ ਸਿਹਤ ਵਧੀਆ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਘਰ ‘ਚ ਆਸਾਨ ਤਰੀਕੇ ਸੋਇਆਬੀਨ ਦੀ ਟਿੱਕੀ ਬਣਾਉਣ ਬਾਰੇ ਦੱਸਾਂਗੇ। ਆਓ ਜਾਣਦੇ ਹਾਂ ਇਸ ਨੂੰ ਸਵਾਦ ਅਤੇ ਆਸਾਨ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ:
– ਅੱਧਾ ਕੱਪ ਨਿਊਟਰੀ(ਚੂਰਾ)
– 2 ਉਬਲੇ ਆਲੂ
– 2 ਚਮਚ ਸ਼ਿਮਲਾ ਮਿਰਚ, ਫ਼ਲੀਆਂ(ਕੱਟੀਆਂ ਹੋਈਆਂ)
– ਅਦਰਕ ਅਤੇ ਹਰੀ ਮਿਰਚ(ਬਾਰੀਕ ਕੱਟੇ ਹੋਏ)
– 1 ਚਮਚ ਅੰਬ ਦਾ ਮਿੱਠਾ ਆਚਾਰ
– 1 ਚਮਚ ਬੇਸਨ
– ਨਮਕ(ਸਵਾਦ ਅਨੁਸਾਰ)
– ਲਾਲ ਮਿਰਚ
– ਚਾਟ ਮਸਾਲਾ(ਜ਼ਰੂਰਤ ਅਨੁਸਾਰ)
– ਅਮਚੂਰ ਪਾਊਡਰ(ਸਵਾਦ ਅਨੁਸਾਰ)
ਬਣਾਉਣ ਲਈ ਵਿਧੀ:
– ਨਿਊਟਰੀ ਨੂੰ ਪੰਜ ਮਿੰਟ ਦੇ ਲਈ ਪਾਣੀ ‘ਚ ਭਿਓ ਕੇ ਰੱਖੋ ਤਾਂ ਜੋ ਇਹ ਸੋਫ਼ਟ ਨਾ ਹੋਣ। ਇਸ ਤੋਂ ਬਾਅਦ ਛਾਣਨੀ ‘ਚ ਪਾ ਕੇ ਪਾਣੀ ਨਿਕਾਲ ਲਓ।
– ਇਸ ਤੋਂ ਬਾਅਦ ਇੱਕ ਭਾਂਡੇ ‘ਚ ਆਲੂ, ਨਿਊਟਰੀ, ਸਬਜ਼ੀਆਂ, ਮਿੱਠਾ ਆਚਾਰ, ਬੇਸਨ, ਚਾਟ ਮਸਾਲਾ, ਨਮਕ ਅਤੇ ਲਾਲ ਮਿਰਚ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
– ਇਸ ਸਮੱਗਰੀ ਦੀ ਟਿੱਕੀਆਂ ਬਣਾ ਲਓ।
– ਇੱਕ ਪਲੇਟ ‘ਚ ਬਰੈੱਡ ਕ੍ਰਬਸ ਪਾ ਕੇ ਪਹਿਲੇ ਦੀ ਬਣੀਆਂ ਟਿੱਕੀਆਂ ਨੂੰ ਇਸ ‘ਚ ਲਪੇਟ ਲਓ।
– ਹੁਣ ਇੱਕ ਪੈਨ ਨੂੰ ਗਰਮ ਕਰੋ ਅਤੇ ਬਿਨਾਂ ਤੇਲ ਦੇ ਟਿੱਕੀਆਂ ਸੇਂਕੋ। ਜੇਕਰ ਜ਼ਰੂਰਤ ਪਵੇ ਤਾਂ ਥੌੜਾ ਜਿਹਾ ਤੇਲ ਲਗਾ ਸਕਦੇ ਹੋ।
– ਤਿਆਰ ਨਿਊਟਰੀ ਟਿੱਕੀਆਂ ਨੂੰ ਗਰਮਾ-ਗਰਮ ਚਟਨੀ ਨਾਲ ਪਰੋਸੋ ਅਤੇ ਖਾਓ।