ਚਾਈਨੀਜ਼ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਚਾਈਨੀਜ਼ ਇਡਲੀ ਬਾਰੇ ਦੱਸਣ ਜਾ ਰਹੇ ਹਾਂ। ਇਹ ਬਹੁਤ ਹੀ ਸੁਆਦੀ ਹੁੰਦੀ ਹੈ।
ਬਣਾਉਣ ਲਈ ਸਮੱਗਰੀ :
– ਪੰਜ ਇਡਲੀ
– ਇੱਕ ਚਮਚ ਮੱਖਣ
– ਤਲਣ ਲਈ ਤੇਲ
– ਇੱਕ ਫ਼ਲੀ ਲਸਣ ਬਰੀਕ ਕੱਟਿਆ ਹੋਇਆ
– ਇੱਕ ਚਮਚ ਬਰੀਕ ਕੱਟਿਆ ਅਦਰਕ
– ਇੱਕ ਚਮਚ ਹਰੀ ਮਿਰਚ(ਬਰੀਕ ਕੱਟੀ ਹੋਈ)
– 2-3 ਹਰੇ ਪਿਆਜ਼ ਕੱਟੇ ਹੋਏ
– ਅੱਧਾ ਕੱਪ ਲਾਲ ਸ਼ਿਮਲਾ ਮਿਰਚ ਕੱਟੀ ਹੋਈ
– ਅੱਧਾ ਕੱਪ ਪੀਲੀ ਸ਼ਿਮਲਾ ਮਿਰਚ ਕੱਟੀ ਹੋਈ
– ਇੱਕ ਚਮਚ ਸੋਇਆ ਸੌਸ
– ਥੋੜ੍ਹੀ ਕਾਲੀ ਮਿਰਚ
– ਇੱਕ ਚੌਥਾਈ ਖੰਡ
– ਇੱਕ ਚਮਚ ਮੱਕੀ ਦਾ ਆਟਾ
ਬਣਾਉਣ ਦਾ ਤਰੀਕਾ :
– ਸਭ ਤੋਂ ਪਹਿਲਾਂ ਇਡਲੀਆਂ ਨੂੰ ਬਰਾਬਰ ਅਕਾਰ ‘ਚ ਕੱਟ ਲਓ।
– ਹੁਣ ਇੱਕ ਪੈਨ ‘ਚ ਮੱਖਣ ਅਤੇ ਇਡਲੀ ਪਾ ਕੇ ਭੁੰਨ ਲਓ।
– ਹੁਣ ਹੋਰ ਪੈਨ ‘ਚ ਤੇਲ ਗਰਮ ਕਰੋ।
– ਇਸ ‘ਚ ਲਸਣ, ਅਦਰਕ, ਹਰੀ ਮਿਰਚ, ਹਰੇ ਪਿਆਜ਼, ਲਾਲ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ, ਸੋਇਆ ਸੌਸ, ਕਾਲੀ ਮਿਰਚ ਅਤੇ ਖੰਡ ਪਾ ਕੇ ਚੰਗੀ ਤਰ੍ਹਾਂ ਪਕਾ ਲਓ।
– ਇਸ ਤੋਂ ਬਾਅਦ ਮੱਕੀ ਦਾ ਆਟਾ, ਪਾਣੀ ‘ਚ ਘੋਲ ਕੇ ਇਸ ‘ਚ ਪਾ ਦਿਓ।
– ਹੁਣ ਇਸ ‘ਚ ਇਡਲੀਆਂ ਵੀ ਪਾ ਦਿਓ।
– ਲਓ ਜੀ ਤਿਆਰ ਹੈ ਤੁਹਾਡੀਆਂ ਚਾਈਨੀਜ਼ ਇਡਲੀਆਂ ਇਨ੍ਹਾਂ ਨੂੰ ਸਜਾ ਕੇ ਪਰੋਸੋ॥










