ਦਹੀਂ ਨਾਲ ਬਣਾਓ ਬਟਰਮਿਲਕ ਰਸਮ

ਜੇਕਰ ਅੱਜ ਤੁਹਾਡਾ ਕੁੱਝ ਵੱਖਰਾ ਖਾਣ ਦਾ ਮਨ ਹੈ ਤਾਂ ਤੁਸੀਂ ਬਟਰਮਿਲਕ ਰਸਮ ਬਣਾ ਕੇ ਖਾ ਸਕਦੇ ਹੋ। ਜੇਕਰ ਘਰ ‘ਚ ਰੋਟੀ ਨਾ ਹੋਵੇ ਤਾਂ ਤੁਸੀਂ ਇਸ ਨੂੰ ਚਾਵਲ ਜਾਂ ਰੋਟੀ ਨਾਲ ਬਣਾ ਕੇ ਵੀ ਖਾ ਸਕਦੇ ਹੋ। ਇਹ ਬਹੁਤ ਜਲਦੀ ਅਤੇ ਕੁੱਝ ਹੀ ਮਿੰਟਾਂ ‘ਚ ਤਿਆਰ ਹੋ ਜਾਣ ਵਾਲੀ ਰੈਸਿਪੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਾਮਗਰੀ
ਤੇਲ – 2 ਚੱਮਚ
ਜ਼ੀਰੇ ਦੇ ਬੀਜ – 1/2 ਚੱਮਚ
ਰਾਈ ਦੇ ਬੀਜ – 1/2 ਚੱਮਚ
ਮੇਥੀ ਦੇ ਬੀਜ – 1/2 ਚੱਮਚ
ਹਰੀ ਮਿਰਚ – 2
ਅਦਰਕ – 1 ਚੱਮਚ
ਕੜੀ ਪੱਤੇ – 2
ਪਿਆਜ਼ – 75 ਗ੍ਰਾਮ
ਹਿੰਗ – 1/4 ਚੱਮਚ
ਹਲਦੀ – 1/4 ਚੱਮਚ
ਨਮਕ – 1/2 ਚੱਮਚ
ਦਹੀਂ – 370 ਗ੍ਰਾਮ
ਵਿਧੀ
1. ਸਭ ਤੋਂ ਪਹਿਲਾਂ ਪੈਨ ‘ਚ 2 ਚੱਮਚ ਤੇਲ ਗਰਮ ਕਰੋ ਅਤੇ ਉਸ ‘ਚ 1/2 ਚੱਮਚ ਜ਼ੀਰੇ ਦੇ ਬੀਜ, 1/2 ਚੱਮਚ ਰਾਈ ਦੇ ਬੀਜ, 1/2 ਚੱਮਚ ਮੇਥੀ ਦੇ ਬੀਜ ਪਾ ਕੇ ਹਿਲਾਓ।
2. ਫ਼ਿਰ 2 ਹਰੀਆਂ ਮਿਰਚਾਂ, 1 ਚੱਮਚ ਅਦਰਕ ਅਤੇ 2 ਕੜੀ ਪੱਤੇ ਪਾ ਕੇ 2-3 ਮਿੰਟ ਤਕ ਭੁੰਨ ਲਓ।
3. ਹੁਣ ਇਸ ਵਿੱਚ 75 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਤਰ੍ਹਾਂ ਪਕਾਓ।
4. ਇਸ ਤੋਂ ਬਾਅਦ 1/4 ਚੱਮਚ ਹਿੰਗ, 1/4 ਚੱਮਚ ਹਲਦੀ ਪਾਓ ਅਤੇ ਹਿਲਾਓ।
5. ਫ਼ਿਰ 1/2 ਚੱਮਚ ਨਮਕ ਮਿਕਸ ਕਰੋ ਅਤੇ ਹੁਣ ਇਸ ਮਿਸ਼ਰਣ ਨੂੰ 370 ਗ੍ਰਾਮ ਦਹੀਂ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
6.ਬਟਰਮਿਲਕ ਰਸਮ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।