ਡਿਪ੍ਰੈਸ਼ਨ ਨੂੰ ਦੂਰ ਕਰਨ ‘ਚ ਬੇਹੱਦ ਕਾਰਗਾਰ ਹਨ ਇਹ ਤਿੰਨ ਚੀਜ਼ਾਂ

ਨਵੀਂ ਦਿੱਲੀ – ਡਿਪ੍ਰੈਸ਼ਨ ਹੋਣ ‘ਤੇ ਤੁਸੀਂ ਕੀ ਕਰਦੇ ਹੋ? ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਡਿਪ੍ਰੈਸਡ ਹੋਣ ‘ਤੇ ਖ਼ੁਦ ਨੂੰ ਕਮਰੇ ‘ਚ ਕੈਦ ਕਰ ਲੈਂਦੇ ਹਨ ਜਾਂ ਫ਼ਿਰ ਦੋਸਤਾਂ ਦੇ ਵਿੱਚ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਡਾਇਟ ‘ਚ ਥੋੜ੍ਹਾ ਜਿਹਾ ਬਦਲਾਅ ਕਰ ਕੇ ਵੀ ਤੁਸੀਂ ਡਿਪ੍ਰੈਸ਼ਨ ਤੋਂ ਨਿਜਾਤ ਪਾ ਸਕਦੇ ਹੋ।
ਹਾਲ ਹੀ ‘ਚ ਹੋਈ ਇੱਕ ਰਿਸਰਚ ਮੁਤਾਬਿਕ ਖਾਣ-ਪੀਣ ਦੀਆਂ ਕਈ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਮੂਡ ਫ਼ਰੈੱਸ਼ ਹੋ ਜਾਂਦਾ ਹੈ। ਅਸਲ ‘ਚ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸ਼ਰੀਰ ‘ਚ ਕੁੱਝ ਅਜਿਹੇ ਹਾਰਮੋਨਜ਼ ਦਾ ਰਿਸਾਵ ਹੁੰਦਾ ਹੈ ਜਿਸ ਨਾਲ ਮੂਡ ਠੀਕ ਹੋ ਜਾਂਦਾ ਹੈ। ਜੇ ਤੁਹਾਨੂੰ ਵੀ ਡਿਪ੍ਰੈਸ਼ਨ ਦੀ ਸਮੱਸਿਆ ਹੈ ਤਾਂ ਇਨ੍ਹਾਂ ਮਸਾਲਿਆਂ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਿਲ ਕਰੋ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਤਨਾਅ ਨੂੰ ਦੂਰ ਕਰਨ ਲਈ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਹਾਂ, ਪਰ ਹਰ ਵਾਰ ਦਵਾਈ ਲੈਣਾ ਸਹੀ ਨਹੀਂ। ਅਜਿਹੇ ‘ਚ ਤੁਸੀਂ ਚਾਹੋ ਤਾਂ ਰਸੋਈ ‘ਚ ਮੌਜੂਦ ਕੁੱਝ ਮਸਾਲਿਆਂ ਦੀ ਵਰਤੋਂ ਕਰ ਕੇ ਤਨਾਅ ਨੂੰ ਦੂਰ ਕਰ ਸਕਦੇ ਹੋ।
ਦਾਲਚੀਨੀ: ਇਸ ‘ਚ ਇੱਕ ਵੱਖਰੀ ਜਿਹੀ ਮਹਿਕ ਹੁੰਦੀ ਹੈ, ਅਤੇ ਇਹ ਦਿਮਾਗ਼ ਨੂੰ ਐਕਟਿਵ ਰੱਖਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਮੂਡ ਨੂੰ ਵੀ ਫ਼ਰੈੱਸ਼ ਕਰਦੀ ਹੈ ਅਤੇ ਯਾਦਦਾਸ਼ਤ ਵਧਾਉਣ ‘ਚ ਮਦਦ ਕਰਦੀ ਹੈ।
ਕੇਸਰ: ਕੇਸਰ ਨੂੰ ਖ਼ੁਸ਼ੀ ਦਾ ਮਸਾਲਾ ਕਿਹਾ ਜਾਂਦਾ ਹੈ ਇਸ ‘ਚ ਐਂਟੀ-ਇਨਫ਼ਲੇਮੇਟੋਰੀ ਹੁੰਦਾ ਹੈ ਅਤੇ ਇਸ ਵਿੱਚ ਐਂਟੀ-ਔਕਸੀਡੈਂਟਸ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜਿਸ ਨਾਲ ਮੂਡ ਬਿਹਤਰ ਹੁੰਦਾ ਹੈ।
ਹਲਦੀ: ਪੀਲੀ ਹਲਦੀ ਦੀ ਵਰਤੋਂ ਨਾਲ ਵੀ ਮੂਡ ਚੰਗਾ ਹੁੰਦਾ ਹੈ। ਇਸ ‘ਚ ਐਂਟੀ-ਇਨਫ਼ਲੀਮੇਟਰੀ ਅਤੇ ਐਂਟੀ-ਔਕਸੀਡੈਂਟਸ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ ਜੋ ਤਨਾਅ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ।