ਸਾਮਗੱਰੀਂ ਤਰਬੂਜ਼ ਦੇ ਛਿਲਕੇ ਡੇਢ ਕਿਲੋਗ੍ਰਾਮ, ਹਰਾ ਧਨੀਆ-2/3 ਚਮਚ (ਬਾਰੀਕ ਕੱਟਿਆ ਹੋਇਆ) ਤੇਲ-2/3 ਚਮਚ ਅਦਰਕ ਦਾ ਪੇਸਟ 1 ਛੋਟਾ ਚਮਚ, ਹਰੀ ਮਿਰਚ 2/3 (ਬਾਰੀਕ ਕੱਟੀ ਹੋਈ) ਹਿੰਗ-1 ਚੁਟਕੀ, ਜ਼ੀਰਾ-1/4 ਛੋਟੇ ਚਮਚ ਤੋਂ ਘੱਟ, ਗਰਮ ਮਸਾਲਾ-1/4 ਛੋਟੇ ਚਮਚ ਤੋਂ ਘੱਟ ਹਲਦੀ ਪਾਊਡਰ-1/4 ਛੋਟਾ ਚਮਚ, ਅਮਚੂਰ ਪਾਊਡਰ-1/4 ਛੋਟਾ ਚਮਚ ਧਨੀਆ ਪਾਊਡਰ 1 ਛੋਟਾ ਚਮਚ, ਲੂਣ-3/4 ਛੋਟਾ ਚਮਚ ਸਵਾਦ ਮੁਤਾਬਕ।
ਵਿਧੀਂਤਰਬੂਜ਼ ਦੇ ਛਿਲਕੇ ਦੇ ਉੱਪਰ ਗੂੜੇ ਰੰਗ ਦੇ ਪਤਲੇ ਛਿਲਕੇ ਨੂੰ ਛਿੱਲ ਕੇ ਕੱਢ ਦਿਓ ਅਤੇ ਮੋਟੇ ਹਲਕੇ ਹਰੇ ਛਿਲਕੇ ਨੂੰ ਛੋਟੇ-ਛੋਟੇ ਟੁਕੜਿਆ ‘ਚ ਕੱਟ ਲਓ। ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ, ਗਰਮ ਤੇਲ ‘ਚ ਜ਼ੀਰਾ ਪਾ ਕੇ ਭੁੰਨ ਲਓ, ਜ਼ੀਰਾ ਭੁੰਨਣ ਤੋਂ ਬਾਅਦ, ਹਿੰਗ ਪਾ ਦਿਓ। ਅਦਰਕ ਪੇਸਟ ਹਰੀ ਮਿਰਚ, ਹਲਦੀ ਪਾਊਡਰ, ਧਨੀਆ ਪਾਊਡਰ ਪਾ ਕੇ ਭੁੰਨ ਲਓ, ਹੁਣ ਕੱਟੇ ਹੋਏ ਤਰਬੂਜ਼ ਦੇ ਛਿਲਕੇ ਪਾ ਦਿਓ, ਲੂਣ ਅਤੇ ਲਾਲ ਮਿਰਚ ਵੀ ਪਾ ਦਿਓ, ਤਰਬੂਜ ਦੇ ਛਿਲਕੇ ਦੇ ਟੁਕੜੇ ਨੂੰ 2 ਮਿੰਟ ਭੁੰਨ ਲਓ। 1/4 ਕੱਪ ਪਾਣੀ ਪਾ ਲਓ ਅਤੇ ਸਬਜ਼ੀ ਨੂੰ ਢੱਕ ਕੇ 5/6 ਮਿੰਟ ਤਕ ਘੱਟ ਗੈਸ ਤੇ ਪੱਕਣ ਦੇ ਲਈ ਰੱਖ ਦਿਓ। ਸਬਜੀ ਖੋਲੋ ਅਤੇ ਚਮਚ ਨਾਲ ਚੰਗੀ ਤਰ੍ਹਾਂ ਹਲਾ ਲਓ। ਸਬਜੀ ਨੂੰ ਢੱਕ ਕੇ ਫ਼ਿਰ 5-6 ਮਿੰਟ ਬਾਅਦ ਦੇਖ ਲਓ ਅਤੇ ਚਮਚ ਨਾਲ ਸਬਜੀ ਨੂੰ ਚੰਗੀ ਤਰ੍ਹਾਂ ਹਲਾ ਦਿਓ ਅਤੇ ਜੇਕਰ ਸਬਜੀ ‘ਚ ਪਾਣੀ ਘੱਟ ਹੋਵੇ ਤਾਂ 1/4 ਕੱਪ ਪਾਣੀ ਹੋਰ ਪਾ ਦਿਓ, ਇਸ ਤਰ੍ਹਾਂ ਸਬਜੀ ਨੂੰ ਹਰ 5 ਮਿੰਟ ਬਾਅਦ ਦੇਖਦੇ ਹੋਏ ਪਕਾ ਲਓ। ਜਦੋਂ ਤਰਬੂਜ਼ ਦੇ ਛਿਲਕੇ ਨਰਮ ਹੋਣ ਜਾਣ ਸਬਜੀ ‘ਚ ਗਰਮ ਮਸਾਲਾ, ਅਮਚੂਰ ਪਾਊਡਰ ਅਤੇ ਹਰਾ ਧਨੀਆ ਮਿਲਾ ਦਿਓ। ਤਰਬੂਜ਼ ਦੇ ਛਿਲਕੇ ਦੀ ਸਬਜੀ 25 ਮਿੰਟ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸਬਜੀ ਨੂੰ ਕਿਸੇ ਭਾਡੇ ‘ਚ ਕੱਢ ਲਓ ਅਤੇ ਉੱਪਰ ਹਰਾ ਧਨੀਆ ਪਾ ਦਿਓ। ਤਰਬੂਜ਼ ਦੇ ਛਿਲਕੇ ਦੀ ਸਬਜੀ ਨੂੰ ਰੋਟੀ ਪਰਾਂਠੇ ਜਾਂ ਚਾਵਲ ਦੇ ਨਾਲ ਖਾ ਸਕਦੇ ਹੋ।










