ਇਸ ਹਫ਼ਤੇ ਅਸੀਂ ਤੁਹਾਡੇ ਲਈ ਟਾਕੋ ਸਮੋਸਾ ਬਣਾਉਣ ਦੀ ਇੱਕ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਸ਼ਾਮ ਦੀ ਚਾਹ ਜਾਂ ਸਵੇਰ ਦੇ ਨਾਸ਼ਤੇ ‘ਚ ਸਰਵ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸੱਮਗਰੀ
ਮੈਦਾ – 300 ਗ੍ਰਾਮ
ਸੂਜੀ – 95 ਗ੍ਰਾਮ
ਤੇਲ – 45 ਮਿਲੀਲੀਟਰ
ਨਮਕ – 1/2 ਛੋਟਾ ਚੱਮਚ
ਗਰਮ ਪਾਣੀ – 220 ਮਿਲੀਲੀਟਰ
ਤੇਲ – 2 ਚੱਮਚ
ਜ਼ੀਰਾ – 1/2 ਛੋਟਾ ਚੱਮਚ
ਹਰੀ ਮਿਰਚ – 2 ਚੱਮਚ
ਹਰੇ ਮਟਰ – 80 ਗ੍ਰਾਮ
ਉਬਲੇ ਹੋਏ ਆਲੂ – 400 ਗ੍ਰਾਮ
ਲਾਲ ਮਿਰਚ – 1/2 ਛੋਟਾ ਚੱਮਚ
ਧਨੀਆ ਪਾਊਡਰ – 1 ਛੋਟਾ ਚੱਮਚ
ਨਮਕ – 1 ਛੋਟਾ ਚੱਮਚ
ਅੰਬਚੂਰ ਪਾਊਡਰ – 1 ਛੋਟਾ ਚੱਮਚ
ਗਰਮ ਮਸਾਲਾ – 1/4 ਛੋਟਾ ਚੱਮਚ
ਤਲਣ ਲਈ ਤੇਲ
ਇਸ ਤਰ੍ਹਾਂ ਕਰੋ ਤਿਆਰੀ
1. ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 300 ਗ੍ਰਾਮ ਮੈਦਾ, 95 ਗ੍ਰਾਮ ਸੂਜੀ, 45 ਮਿਲੀਲੀਟਰ ਤੇਲ, 1/2 ਚੱਮਚ ਨਮਕ ਅਤੇ 220 ਮਿਲੀਲੀਟਰ ਗਰਮ ਪਾਣੀ ਪਾ ਕੇ ਇਸ ਦਾ ਨਰਮ ਆਟਾ ਗੁੰਨ੍ਹ ਲਓ।
2. ਹੁਣ ਇਸ ਆਟੇ ਨੂੰ 10 ਮਿੰਟ ਲਈ ਸਾਈਡ ‘ਤੇ ਰੱਖ ਦਿਓ।
3. ਇਸ ਤੋਂ ਬਾਅਦ ਇੱਕ ਪੈਨ ਵਿੱਚ 2 ਚੱਮਚ ਤੇਲ ਗਰਮ ਕਰੋ ਅਤੇ ਇਸ ਵਿੱਚ 1/2 ਚੱਮਚ ਜ਼ੀਰਾ ਅਤੇ 2 ਚੱਮਚ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਹਿਲਾਓ।
4. ਹੁਣ ਇਸ ਵਿੱਚ 80 ਗ੍ਰਾਮ ਹਰੇ ਮਟਰ ਪਾ ਕੇ ਹਿਲਾਓ।
5. ਹੁਣ ਇਸ ਵਿੱਚ 400 ਗ੍ਰਾਮ ਉਬਲੇ ਹੋਏ ਆਲੂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ 3 -5 ਮਿੰਟ ਲਈ ਕੁੱਕ ਕਰੋ।
6. ਫ਼ਿਰ ਇਸ ਵਿੱਚ 1/2 ਚੱਮਚ ਲਾਲ ਮਿਰਚ, 1 ਚੱਮਚ ਧਨੀਆ ਪਾਊਡਰ, 1 ਚੱਮਚ ਨਮਕ, 1 ਚੱਮਚ ਸੁੱਕਾ ਅੰਬਚੂਰ ਪਾਊਡਰ ਅਤੇ 1/4 ਚੱਮਚ ਗਰਮ ਮਸਾਲਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 3-5 ਮਿੰਟ ਲਈ ਕੁੱਕ ਕਰ ਕੇ ਇੱਕ ਪਾਸੇ ਰੱਖ ਦਿਓ।
7. ਹੁਣ ਮੈਦੇ ਨੂੰ 4 ਇੰਚ ਤਕ ਵੇਲ ਲਓ ਪੂਰੀ ਦੀ ਤਰ੍ਹਾਂ ਅਤੇ ਕਾਂਟੇ (ਫ਼ੋਰਕ) ਦੀ ਸਹਾਇਤਾ ਨਾਲ ਉਸ ‘ਤੇ ਛੋਟੇ ਛੇਕ ਕਰੋ ਤਾਂ ਕਿ ਇਹ ਕੁਰਕੁਰੀ ਬਣੇ ਅਤੇ ਫ਼ੋਲਡ ਕਰਨ ‘ਚ ਸੋਖੀ ਹੋ ਜਾਵੇ।
8. ਹੁਣ ਕੜ੍ਹਾਈ ਵਿੱਚ ਤੇਲ ਗਰਮ ਕਰੋ ਅਤੇ ਵੇਲੀ ਹੋਈ ਪੂਰੀ ਨੂੰ ਤਲੋ ਅਤੇ ਕਿਸੇ ਹੋਰ ਚਮਚ ਦੀ ਮਦਦ ਨਾਲ ਉਸ ਨੂੰ ਤਲਦੇ ਹੋਏ ਫ਼ੋਲਡ ਕਰੋ ਤਾਂ ਕਿ ਉਸ ਦਾ ਟਾਕੋ ਆਕਾਰ ਬਣ ਜਾਵੇ।
9. ਇਸ ਤੋਂ ਬਾਅਦ ਇਸ ਨੂੰ ਕੁਰਕੁਰੇ ਹੋਣ ਤਕ ਤਲੋ ਅਤੇ ਟਿਸ਼ੂ ‘ਤੇ ਕੱਢ ਲਓ। ਇਸ ਤੋਂ ਬਾਅਦ ਉਸ ‘ਚ ਆਲੂ ਵਾਲਾ ਮਸਾਲਾ ਭਰੋ।
12. ਤੁਹਾਡਾ ਟਾਕੋ ਸਮੋਸਾ ਤਿਆਰ ਹੈ ਇਸ ਨੂੰ ਸੌਸ ਜਾਂ ਚਟਨੀ ਨਾਲ ਸਰਵ ਕਰੋ।










