ਅੱਜ-ਕੱਲ੍ਹ ਬਚਿਆਂ ਨੂੰ ਕਾਫ਼ੀ ਬਾਜ਼ਾਰ ਦੀਆਂ ਚੀਜ਼ਾਂ ਖਾਣ ਦੀ ਆਦਤ ਲੱਗ ਗਈ ਹੈ। ਅਜਿਹੀ ਹਾਲਤ ਵਿੱਚ ਹਰ ਮਾਂ ਸੋਚਦੀ ਹੈ ਕਿ ਘਰ ਵਿੱਚ ਅਜਿਹਾ ਕੀ ਬਣਾਇਆ ਜਾਵੇ ਕਿ ਬੱਚੇ ਖੁਸ਼ ਹੋ ਕੇ ਖਾਣ। ਅੱਜ ਅਸੀਂ ਤੁਹਾਨੂੰ ਜੈਮ ਰੋਲ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ, ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
3 ਅੰਡੇ
1/2 ਕੱਪ ਸ਼ੱਕਰ
1 ਕੱਪ ਮੈਦਾ
2 ਚਮਚ ਵਨੀਲਾ ਅਸੈਂਸ
2 ਚਮਚ ਗਰਮ ਪਾਣੀ
ਮਿਕਸ ਫ਼ਰੂਟ ਜੈਮ
ਆਈਸਿੰਗ ਸ਼ੂਗਰ
ਬਣਾਉਣ ਦੀ ਵਿਧੀ
ਇੱਕ ਬਾਊਲ ਵਿੱਚ ਸਭ ਤੋਂ ਪਹਿਲਾ ਅੰਡਾ ਫ਼ੈਂਟ ਲਓ।
ਫ਼ਿਰ ਇਸ ਵਿੱਚ ਸ਼ੱਕਰ, ਵਨੀਲਾ ਅਸੈਂਸ ਅਤੇ ਹਲਕਾ ਗਰਮ ਪਾਣੀ ਪਾਓ ਅਤੇ ਮਿਲਾਓ।
ਮੈਦਾ ਛਾਣ ਕੇ ਇਸ ਉਦੋ ਤੱਕ ਘੋਲੋ ਜਦੋਂ ਤੱਕ ਮੈਦਾ ਅੰਡੇ ਦੇ ਘੋਲ ਵਿੱਚ ਚੰਗੀ ਤਰ੍ਹਾਂ ਨਾ ਮਿਕਸ ਹੋ ਜਾਵੇ।
ਧਿਆਨ ਰੱਖੋ ਕਿ ਘੋਲ ਨਾ ਜ਼ਿਆਦਾ ਸੰਘਣਾ ਹੋਵੇ ਅਤੇ ਨਾ ਹੀ ਪਤਲਾ।
ਓਵਨ ਨੂੰ 190 ਡਿਗਰੀ ਉੱਤੇ ਗਰਮ ਕਰੋ।
ਰੋਲ ਬਣਾਉਣ ਵਾਲੇ ਪੈਨ ਉੱਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਪੇਪਰ ਲਗਾ ਲਓ ਅਤੇ ਉਸ ਉੱਤੇ ਵੀ ਥੋੜ੍ਹਾ ਜਿਹਾ ਤੇਲ ਲਗਾ ਲਓ। ਉਸ ਤੋਂ ਬਾਅਦ ਪੇਪਰ ਉੱਤੇ ਥੋੜ੍ਹਾ ਜਿਹਾ ਮੈਦਾ ਪਾ ਕੇ ਫ਼ੈਲਾਓ।
ਫ਼ਿਰ ਇਸ ਤਿਆਰ ਮੈਦੇ ਦੇ ਘੋਲ ਨੂੰ 12 ਮਿੰਟ ਤੱਕ ਬੇਕ ਕਰ ਲਓ।
ਫ਼ਿਰ ਇਸ ਨੂੰ ਕੱਢ ਕੇ 2 ਮਿੰਟ ਲਈ ਠੰਡਾ ਹੋਣ ਲਈ ਰੱਖ ਦਿਓ।
ਇੱਕ ਹੋਰ ਬਟਰ ਪੇਪਰ ਫ਼ੈਲਾਓ ਅਤੇ ਉਸ ਉੱਤੇ ਮੈਦਾ ਛਿੜਕਾਓ। ਇਸ ਪੇਪਰ ਉੱਤੇ ਬੇਕ ਕੀਤਾ ਗਿਆ ਮੈਦੇ ਵਾਲਾ ਰੋਲ ਪੈਨ ਪਲਟੋ।
ਹੁਣ ਇਸ ਉੱਤੇ ਚੰਗੀ ਤਰ੍ਹਾਂ ਜੈਮ ਲਗਾਓ।
ਜਦੋਂ ਜੈਮ ਲੱਗ ਜਾਵੇ ਤਾਂ ਇਸ ਦੇ ਹੋਲੀ-ਹੋਲੀ ਰੋਲ ਕਰਨਾ ਸ਼ੁਰੂ ਕਰ ਦਿਓ।
ਜਦੋਂ ਇਹ ਰੋਲ ਬਣ ਜਾਵੇ ਤਾਂ ਉੱਪਰ ਤੋਂ ਆਈਸਿੰਗ ਸ਼ੂਗਰ ਪਾਓ।
ਜੈਮ ਰੋਲ ਤਿਆਰ ਹੈ, ਇਸ ਨੂੰ ਸਲਾਈਸ ਵਿੱਚ ਕੱਟ ਕੇ ਸਰਵ ਕਰੋ।










