ਸਪਾਇਸੀ ਪਨੀਰ ਟਿੱਕਾ

ਸਮੱਗਰੀ
250 ਗ੍ਰਾਮ ਪਨੀਰ
2 ਵੱਡੇ ਚਮਚ ਟਮੈਟੋ ਸਾਓਸ
2 ਛੋਟੇ ਚਮਚ ਅਦਰਕ-ਲਸਣ ਦੀ ਪੇਸਟ
1/2 ਛੋਟਾ ਚਮਚ ਲਾਲ ਮਿਰਚ ਪਾਊਡਰ
1/4 ਚਮਚ ਔਰਿਗੈਨੋ
ਨਮਕ ਸੁਆਦ ਮੁਤਾਬਕ
ਤੇਲ ਤਲਣ ਦੇ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪਨੀਰ ਨੂੰ ਮੋਟੇ ਅਤੇ ਚਕੋਰ ਟੁੱਕੜਿਆਂ ‘ਚ ਕੱਟ ਲਓ। ਫ਼ਿਰ ਇੱਕ ਨੋਨਸਟਿਕ ਪੈਨ ‘ਚ ਤੇਲ ਗਰਮ ਕਰੋ।
ਇਸ ‘ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁਣੇ। ਹੁਣ ਉਸ ‘ਚ ਟਮੌਟੋ ਸਾਓਸ,ਲਾਲ ਮਿਰਚ ਪਾਊਡਰ, ਨਮਕ ਅਤੇ ਪਨੀਰ ਦੇ ਟੁੱਕੜੇ ਪਾ ਦਿਓ। ਹੁਣ ਚੰਗੀ ਤਰ੍ਹਾਂ ਪਨੀਰ ਦੇ ਟੁੱਕੜੇ ਸਿੰਕ ‘ਚ ਬ੍ਰਾਊਨ ਕਰੋ।
ਬਾਅਦ ‘ਚ ਐਰਿਗੈਨੋ ਛਿੜਕੋ।
ਪਨੀਰ ਟਿੱਕਾ ਤਿਆਰ ਹੈ ਗਰਮ-ਗਰਮ ਸਰਵ ਕਰੋ।