ਚੈਰੀ ਬੈਰੀ ਸਮੂਦੀ

ਸਮੱਗਰੀ
ਅੱਧਾ ਕੱਪ ਫ਼ਰੋਜਨ ਚੈਰੀ
ਅੱਧਾ ਕੱਪ ਲੋਅ ਫ਼ੈਟ ਦੁੱਧ
1/4 ਕੱਪ ਦਹੀਂ
ਇੱਕ ਚੱਮਚ ਬਲੂ ਬਰੀ ਅਤੇ ਰੈਜ਼ਬਰੀ
ਇੱਕ ਚੱਮਚ ਸ਼ਹਿਦ
ਅੱਧਾ ਚੱਮਚ ਵਨੀਲਾ
ਅੱਠ ਆਈਸ ਕਿਊਬ
ਬਣਾਉਣ ਦੀ ਵਿਧੀ
ਬਲੈਂਡਰ ‘ਚ ਚੈਰੀ, ਦਹੀਂ, ਬਲੂਬਰੀ, ਸ਼ਹਿਦ ਅਤੇ ਵਨੀਲਾ ਪਾ ਕੇ ਸੰਘਣਾ ਹੋਣ ਤਕ ਬਲੈਂਡ ਕਰੋ। ਫ਼ਿਰ ਇਸ ‘ਚ ਆਈਸ ਕਿਊਬਜ਼ ਪਾ ਕੇ ਠੰਡਾ ਕਰ ਲਓ। ਫ਼ਿਰ ਇਸ ਨੂੰ ਗਿਲਾਸ ‘ਚ ਪਾਓ ਅਤੇ ਉਪਰ ਚੈਰੀ ਦੇ ਨਾਲ ਗਾਰਨਿਸ਼ ਕਰੋ ਅਤੇ ਫ਼ਿਰ ਸਰਵ ਕਰੋ।