ਸਮੱਗਰੀ
300 ਗ੍ਰਾਮ ਸੁੱਕੇ ਖਜੂਰ
ਇੱਕ ਛੋਟਾ ਚੱਮਚ ਲਾਲ ਮਿਰਚ ਪਾਊਡਰ
ਤਿੰਨ ਵੱਡੇ ਚੱਮਚ ਧਨਿਆ ਪਾਊਡਰ
ਇੱਕ ਛੋਟਾ ਚੱਮਚ ਸੌਂਫ਼ ਪਾਊਡਰ
ਇੱਕ ਛੋਟਾ ਚੱਮਚ ਜ਼ੀਰਾ ਪਾਊਡਰ
ਇੱਕ ਕੱਪ ਨਿੰਬੂ ਦਾ ਰਸ
ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
ਖਜੂਰ ਦਾ ਆਚਾਰ ਬਣਾਉਣ ਲਈ ਸਭ ਤੋਂ ਪਹਿਲਾਂ ਘੱਟ ਗੈਸ ‘ਤੇ ਪੈਨ ‘ਚ ਪਾਣੀ ਗਰਮ ਕਰਨ ਦੇ ਲਈ ਰੱਖੋ। ਪਾਣੀ ਗਰਮ ਹੁੰਦੇ ਹੀ ਉਸ ‘ਚ ਖਜੂਰ ਪਾ ਦਿਓ। ਜਦੋਂ ਖਜੂਰ ਨਰਮ ਹੋ ਜਾਣ ਤਾਂ ਇਸ ਦੇ ਬੀਜ ਕੱਢ ਕੇ ਵੱਖ ਕਰ ਦਿਓ। ਫ਼ਿਰ ਇੱਕ ਕਟੋਰੇ ‘ਚ ਖਜੂਰ, ਲਾਲ ਮਿਰਚ ਪਾਊਡਰ, ਧਨਿਆ ਪਾਊਡਰ, ਸੌਂਫ਼ ਪਾਊਡਰ ਅਤੇ ਜ਼ੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ ਇੱਕ ਬੋਤਲ ‘ਚ ਪਾ ਕੇ ਰੱਖ ਲਓ। ਇੱਕ ਛੋਟੀ ਕਟੋਰੀ ‘ਚ ਨਿੰਬੂ ਦਾ ਰਸ ਅਤੇ ਨਮਕ ਮਿਲਾ ਕੇ ਵੱਖਰਾ ਤਿਆਰ ਕਰ ਲਓ ਅਤੇ ਖਜੂਰ ‘ਤੇ ਪਾ ਦਿਓ। ਧਿਆਨ ਰੱਖੋ ਕਿ ਨਿੰਬੂ ਦਾ ਰਸ ਉਨ੍ਹਾਂ ਹੀ ਹੋਵੇ ਜਿਸ ‘ਚ ਖਜੂਰ ਪੂਰੀ ਤਰ੍ਹਾਂ ਨਾਲ ਡੁੱਬ ਜਾਣ। ਖਜੂਰ ਦਾ ਆਚਾਰ ਤਿਆਰ ਹੈ। ਆਚਾਰ ਦੀ ਬੋਤਲ ਨੂੰ ਲਗਾਤਾਰ ਸੱਤ ਦਿਨਾਂ ਤਕ ਥੋੜ੍ਹਾ-ਥੋੜ੍ਹਾ ਹਿਲਾਉਂਦੇ ਰਹੋ ਜਿਸ ਨਾਲ ਆਚਾਰ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ। ਇੱਕ ਹਫ਼ਤੇ ਤੋਂ ਬਾਅਦ ਇਹ ਆਚਾਰ ਖਾਣ ਲਈ ਤਿਆਰ ਹੋ ਜਾਵੇਗਾ। ਇਸ ਨੂੰ ਤੁਸੀਂ ਰੋਟੀ ਜਾਂ ਪਰੌਂਠੇ ਨਾਲ ਖਾ ਸਕਦੇ ਹੋ ਅਤੇ ਆਪਣੇ ਖਾਣੇ ਨੂੰ ਹੋਰ ਵੀ ਸੁਆਦ ਬਣਾ ਸਕਦੇ ਹੋ।










