ਚਨੇ ਦੀ ਦਾਲ ਦੀ ਨਮਕੀਨ

ਰਾਜਸਥਾਨ ਦੀ ਇਕ ਬਹੁਤ ਹੀ ਖਾਸ ਨਮਕੀਨ ਹੈ ਚਨ ਦੀ ਦਾਲ ਦੀ ਨਮਕੀਨ। ਇਸ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇਸ ਨੂੰ ਚਨੇ ਦੀ ਦਾਲ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਬਣਾਉਣ ‘ਚ ਜ਼ਿਆਦਾ ਸਮਾਂ ਨਹੀ ਲੱਗਦਾ। ਅੱਜ ਅਸੀਂ ਤੁਹਾਨੂੰ ਚਨੇ ਦੀ ਦਾਲ ਦੀ ਨਮਕੀਨ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
100 ਗ੍ਰਾਮ ਚਨੇ ਦੀ ਦਾਲ
ਇਕ ਛੋਟਾ ਚਮਚ ਲਾਲ ਮਿਰਚ ਪਾਊਡਰ
ਅੱਧਾ ਛੋਟਾ ਚਮਚ ਅੰਬਚੂਰ ਪਾਊਡਰ
ਨਮਕ ਸਵਾਦ ਮੁਤਾਬਕ
ਤੇਲ
ਵਿਧੀ
ਸਭ ਤੋਂ ਪਹਿਲਾਂ ਚਨੇ ਦੀ ਦਾਲ ਨੂੰ ਰਾਤ ਨੂੰ ਹੀ ਭਿਓਂ ਦਿਓ। ਸਵੇਰੇ ਇਸ ‘ਚੋਂ ਪਾਣੀ ਕੱਢ ਕੇ ਇਸ ਨੂੰ ਸੂਤੀ ਕੱਪੜੇ ‘ਤੇ ਫ਼ੈਲਾ ਦਿਓ। ਜਦੋਂ ਦਾਲ ਦਾ ਪਾਣੀ ਸੁੱਕ ਜਾਵੇ ਤਾਂ ਗੈਸ ‘ਤੇ ਇਕ ਕੜਾਹੀ ‘ਚ ਤੇਲ ਗਰਮ ਕਰੋ।
ਇਸ ਤੇਲ ‘ਚ ਦਾਲ ਨੂੰ ਹੋਲੀ ਗੈਸ ‘ਤੇ ਸੁਨਹਿਰੀ ਹੋਣ ਤੱਕ ਭੁੰਨੋ।
ਦਾਲ ਦੇ ਸੁਨਹਿਰੀ ਹੋਣ ‘ਤੇ ਇਸ ‘ਚ ਨਮਕ, ਲਾਲ ਮਿਰਚ ਪਾਊਡਰ ਅਤੇ ਅੰਬਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਰਾਜਸਥਾਨੀ ਚਨੇ ਦੀ ਦਾਲ ਦੀ ਨਮਕੀਨ ਤਿਆਰ ਹੈ।